FacebookTwitterg+Mail

ਤਿੰਨ ਦਿਨ ਤੋਂ ਲਾਪਤਾ ਹੈ ਇਹ ਮਾਡਲ...

    1/5
29 May, 2017 04:02:04 PM
ਨਵੀਂ ਦਿੱਲੀ- ਚੈੱਨਈ ਦੀ ਰਹਿਣ ਵਾਲੀ ਮਾਡਲ ਗਾਨਮ ਨਾਇਰ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਹੈ। ਅਜੇ ਤੱਕ ਗਾਨਮ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਉਹ ਸ਼ੁੱਕਰਵਾਰ ਨੂੰ ਆਫਿਸ ਜਾਣ ਲਈ ਆਪਣੇ ਘਰ ਤੋਂ ਨਿਕਲੀ ਸੀ ਪਰ ਉਸ ਦੇ ਬਾਅਦ ਤੋਂ ਉਹ ਲਾਪਤਾ ਹੈ।
ਮੀਡੀਆ ਰਿਪੋਰਟਜ਼ ਅਨੁਸਾਰ ਗਾਨਮ ਦੇ ਪਰਿਵਾਰ ਦਾ ਕਹਿਣਾ ਹੈ ਕਿ ਗਾਨਮ ਇਸ਼ਤਿਹਾਰੀ ਫਿਲਮਾਂ ਬਣਾਉਂਦੀ ਹੈ ਅਤੇ ਇਕ ਸੈਲੂਨ 'ਚ ਮਾਰਕਟਿੰਗ ਮੈਨੇਜਰ ਦੇ ਰੂਪ 'ਚ ਨੌਕਰੀ ਵੀ ਕਰਦੀ ਹੈ। ਗਾਨਮ ਨਾਇਰ ਦੇ ਪਿਤਾ ਦਿੱਲੀ 'ਚ ਰਹਿੰਦੇ ਹਨ ਅਤੇ ਉਸ ਦੀ ਮਾਂ ਦੀ ਮੌਤ ਇਕ ਸਾਲ ਪਹਿਲੇ ਹੀ ਹੋ ਚੁੱਕੀ ਹੈ। ਇਸ ਲਈ ਉਹ ਚੈੱਨਈ 'ਚ ਆਪਣੇ ਰਿਸ਼ਤੇਦਾਰਾਂ ਨਾਲ ਰਹਿੰਦੀ ਹੈ। ਫਿਲਹਾਲ ਗੁੰਮਸ਼ੁਦਗੀ ਦੇ ਇਸ ਮਾਮਲੇ 'ਚ ਪੁਲਸ ਕੋਲ ਕੋਈ ਸੁਰਾਗ ਨਹੀਂ ਹੈ। ਜਦੋਂ ਤੋਂ ਗਾਨਮ ਦੇ ਲਾਪਤਾ ਹੋਣ ਦੀ ਖਬਰ ਉਨ੍ਹਾਂ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਮਿਲੀ ਹੈ, ਉਸ ਸਮੇਂ ਤੋਂ ਹੀ ਲੋਕ ਉਨ੍ਹਾਂ ਦੀ ਖੋਜ-ਖਬਰ ਹਾਸਿਲ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਹੇ ਹਨ। ਦੱਸਿਆ ਗਿਆ ਹੈ ਕਿ ਜਿਸ ਦਿਨ ਤੋਂ ਗਾਨਮ ਗਾਇਬ ਹੋਈ ਹੈ, ਉਸੇ ਸਮੇਂ ਤੋਂ ਉਸ ਦਾ ਮੋਬਾਈਲ ਫੋਨ ਵੀ ਬੰਦ ਆ ਰਿਹਾ ਹੈ।

Tags: ganam nair Chennai missingਮਾਡਲ ਗਾਨਮ ਨਾਇਰ

About The Author

Anuradha Sharma

Anuradha Sharma is News Editor at Jagbani.