FacebookTwitterg+Mail

ਖਾਸ ਦੋਸਤ ਨੂੰ ਸਲਮਾਨ ਖਾਨ ਦਾ ਆਫਰ ਪਿਆ ਮਹਿੰਗਾ, ਵਾਲ-ਵਾਲ ਬਚੀ ਜਾਨ

ganesh acharya
19 January, 2018 05:27:52 PM

ਮੁੰਬਈ(ਬਿਊਰੋ)— ਬਾਲੀਵੁੱਡ ਨੂੰ ਆਪਣੀਆਂ ਉਂਗਲੀਆਂ 'ਤੇ ਨਚਾਉਣ ਵਾਲੇ ਇਕ ਕੋਰੀਓਗਰਾਫਰ ਨੂੰ 'ਦਬੰਗ' ਸਲਮਾਨ ਨੇ ਅਜਿਹਾ ਗਿਆਨ ਪੜ੍ਹਾਇਆ ਕਿ ਉਹ ਉਨ੍ਹਾਂ ਦੇ ਕਾਇਲ ਹੋ ਗਏ। ਹਮੇਸ਼ਾ ਲੋਕਾਂ ਦੀ ਮਦਦ ਕਰਨ ਲਈ ਪਛਾਣੇ ਜਾਣ ਵਾਲੇ ਸਲਮਾਨ ਖਾਨ ਅੱਜਕਲ ਆਪਣੇ ਕੋਰੀਓਗਰਾਫਰ ਦੋਸਤ ਗਣੇਸ਼ ਆਚਾਰੀਆ ਦੀ ਵੀ ਮਦਦ ਕਰ ਰਹੇ ਹਨ। ਇਹ ਤਾਂ ਹਰ  ਕੋਈ ਜਾਣਦਾ ਹੈ ਕਿ ਆਪਣੇ ਦੋਸਤ ਦੇ ਚਿਹਰੇ 'ਤੇ ਮੁਸਕਾਨ ਲਿਆਉਣ ਲਈ ਸਲਮਾਨ ਕੁਝ ਵੀ ਕਰ ਸਕਦੇ ਹਨ।

Punjabi Bollywood Tadka

ਹਾਲ ਹੀ 'ਚ 'ਦਬੰਗ' ਤੇ 'ਬਾਡੀਗਾਰਡ' ਵਰਗੀਆਂ ਫਿਲਮਾਂ 'ਚ ਸਲਮਾਨ ਨੂੰ ਡਾਂਸ ਸਟੈੱਪ ਸਿਖਾਉਣ ਵਾਲੇ ਗਣੇਸ਼ ਆਚਾਰੀਆ ਇਕ ਰਿਐਲਿਟੀ ਸ਼ੋਅ ਨੂੰ ਜੱਜ ਕਰਦੇ ਹੋਏ ਦਿਖਾਈ ਦਿੱਤੇ ਸਨ। ਖਬਰਾਂ ਦੀ ਮੰਨੀਏ ਤਾਂ ਗਣੇਸ਼ ਇਕ ਫਿਲਮ ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ ਨਾਲ ਮੌਰੀਸ਼ੀਅਸ ਪੁੱਜੇ ਹੋਏ ਸਨ। ਜਿੱਥੇ 'ਵਾਟਰ ਬੇਬੀ' ਨਾਂ ਨਾਲ ਪਛਾਣੇ ਜਾਣ ਵਾਲੇ ਸਲਮਾਨ ਖਾਨ ਨੇ ਉਨ੍ਹਾਂ ਨੂੰ ਸਵੀਮਿੰਗ ਕਰਨ ਲਈ ਕਿਹਾ ਪਰ ਗਣੇਸ਼ ਨੇ ਉਨ੍ਹਾਂ ਨੂੰ ਇਨਕਾਰ ਕਰ ਦਿੱਤਾ।

Punjabi Bollywood Tadka

ਅਸਲ 'ਚ ਗਣੇਸ਼ ਨੂੰ 'ਵਾਟਰ ਫੋਬੀਆ' (ਤੈਰਾਕੀ ਕਰਨ ਤੋਂ ਡਰ ਜਾਂ ਡੁੱਬਣ ਦਾ ਖਤਰਾ) ਹੈ। ਹਾਲਾਂਕਿ ਸਲਮਾਨ ਦੇ ਕਹਿਣ 'ਤੇ ਗਣੇਸ਼ ਪਾਣੀ 'ਚ ਉਤਰਨ ਲਈ ਰਾਜ਼ੀ ਗੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਬਿਨਾਂ ਦੇਰੀ ਕੀਤੇ ਪਾਣੀ 'ਚ ਡੁੱਬਕੀ ਲਗਾ ਦਿੱਤੀ ਪਰ ਥੋੜ੍ਹੀ ਦੇਰ ਬਾਅਦ ਗਣੇਸ਼ ਨੂੰ ਜਦੋਂ ਅਸਹਿਜ ਮਹਿਸੂਸ ਹੋਇਆ ਤਾਂ ਸਲਮਾਨ ਖਾਨ ਉਨ੍ਹਾਂ ਨੂੰ ਬਚਾਉਣ ਲਈ ਤੁਰੰਤ ਪਹੁੰਚ ਗਏ।

Punjabi Bollywood Tadka

ਬੇਹੱਦ ਮੁਸ਼ਕਿਲ ਨਾਲ ਸਲਮਾਨ ਗਣੇਸ਼ ਨੂੰ ਪੂਲ ਕਿਨਾਰੇ ਲੈ ਕੇ ਗਏ ਪਰ ਉਸ ਦਿਨ ਤੋਂ ਬਾਅਦ ਸਲਮਾਨ ਖਾਨ ਨੇ ਗਣੇਸ਼ ਨੂੰ ਤੈਰਾਕੀ ਸਿਖਾਉਣ ਦੀ ਜ਼ਿੰਮੇਦਾਰੀ ਲੈ ਲਈ। ਸੱਚੀ 'ਚ ਸਲਮਾਨ ਦੀ ਇਸੇ ਦੋਸਤੀ ਕਾਰਨ ਪੂਰਾ ਬਾਲੀਵੁੱਡ ਉਨ੍ਹਾਂ ਦਾ ਕਾਇਲ ਹੈ।

Punjabi Bollywood Tadka


Tags: Ganesh Acharya Salman Khan Dabangg Bodyguard ਸਲਮਾਨ ਖਾਨ ਗਣੇਸ਼ ਆਚਾਰੀਆ

Edited By

Chanda Verma

Chanda Verma is News Editor at Jagbani.