FacebookTwitterg+Mail

ਗੌਹਰ ਦੀਆਂ ਵੱਡੀਆਂ ਖਾਹਿਸ਼ਾ

gauhar big ambitions
30 June, 2016 11:34:46 AM

ਮੁੰਬਈ—ਗੌਹਰ ਖ਼ਾਨ ਲੰਬੇ ਸਮੇਂ ਤੋਂ ਗਲੈਮਰ ਦੀ ਦੁਨੀਆਂ 'ਚ ਹੈ। ਯਸ਼ਰਾਜ ਬੈਨਰ ਦੀ ਫਿਲਮ 'ਰਾਕੇਟ ਸਿੰਘ : ਸੇਲਜ਼ਮੈਨ ਆਫ ਦ ਯੀਅਰ' ਨਾਲ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ ਉਸ ਦੇ ਖਾਤੇ 'ਚ 'ਆਨ', 'ਇਸ਼ਕਜ਼ਾਦੇ', 'ਗੇਮ', ਵਨਸ ਅਪਾਨ ਏ ਟਾਈਮ ਇਨ ਮੁੰਬਈ' ਵਰਗੀਆਂ ਫਿਲਮਾਂ ਹਨ ਪਰ ਇਸ ਦੇ ਬਾਵਜੂਦ ਫਿਲਮਾਂ ਤੋਂ ਜ਼ਿਆਦਾ ਉਹ ਟੀ.ਵੀ. ਦੀ ਦੁਨੀਆਂ 'ਚ ਮਸ਼ਹੂਰ ਹੋਈ ਕਿਉਂਕਿ 'ਬਿੱਗ ਬੌਸ', 'ਝਲਕ ਦਿਖਲਾ ਜਾ', 'ਦਿ ਖ਼ਾਨ ਸਿਸਟਰਸ', 'ਖਤਰੋਂ ਕੇ ਖਿਲਾੜੀ', 'ਇੰਡੀਆਂ ਰੌਕਸਟਾਰ', 'ਆਈ ਕੈੱਨ ਡੂ ਦੈਟ' ਵਰਗੇ ਰਿਐਲਿਟੀ ਸ਼ੋਅ 'ਚ ਉਸ ਨੇ ਆਪਣੇ ਟੈਲੇਂਟ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ। ਹਾਲਾਂਕਿ ਕੁਝ ਸਮੇਂ ਤੋਂ ਲੱਗਦਾ ਹੈ ਕਿ ਹੁਣ ਉਹ ਫਿਲਮਾਂ 'ਚ ਵੀ ਆਪਣੀ ਪਛਾਣ ਪੁਖਤਾ ਕਰਨ ਲਈ ਕਮਰ ਕੱਸ ਚੁੱਕੀ ਹੈ।
ਗੌਹਰ ਅੱਜਕਲ ਆਪਣੀ ਫਿਲਮ 'ਫੀਵਰ' ਨੂੰ ਲੈ ਕੇ ਚਰਚਾ 'ਚ ਹੈ। ਫਿਲਮ 'ਚ ਉਸ ਦੇ ਜ਼ਬਰਦਸਤ ਬੋਲਡ ਸੀਨ ਹਨ। ਇਹ ਪਹਿਲੀ ਵਾਰ ਹੈ ਕਿ ਉਹ ਲੀਡ ਰੋਲ 'ਚ ਨਜ਼ਰ ਆਏਗੀ, ਜਿਸ ਕਰਕੇ ਗੌਹਰ ਦੇ ਮਨ ਦੀਆਂ ਖਾਹਿਸ਼ਾਂ ਵੀ ਵੱਡੀਆਂ ਹਨ। ਗੌਹਰ ਚਾਹੁੰਦੀ ਹੈ ਕਿ ਇਸ ਫਿਲਮ 'ਚ ਉਸ ਦੇ ਕੰਮ ਦੀ ਤਾਰੀਫ ਹੋਵੇ। ਉਸ ਦਾ ਕਹਿਣਾ ਹੈ ਕਿ ਫਿਲਮ ਦੇਖਣ ਤੋਂ ਬਾਅਦ ਲੋਕ ਕਹਿਣ ਕਿ ' ਇਸ ਕੁੜੀ 'ਚ ਦਮ ਹੈ, ਇਹ ਆਪਣੇ ਦਮ 'ਤੇ ਵੀ ਫਿਲਮ ਚਲਾ ਸਕਦੀ ਹੈ। ਇਸ ਸਭ ਦੇ ਬਾਵਜੂਦ ਗੌਹਰ ਦੇ ਰਾਜੀਵ ਖੰਡੇਲਵਾਲ ਨਾਲ ਕਈ ਇੰਟੀਮੇਟ ਦ੍ਰਿਸ਼ ਹਨ, ਉਥੇ ਹੀ ਦੂਜੀ ਅਭਿਨੇਤਰੀ ਜੇਮੀ ਐਟਿੰਕਸਨ ਨੇ ਵੀ ਫਿਲਮ 'ਚ ਜ਼ਬਰਦਸਤ ਬੋਲਡ ਸੀਨ ਦਿੱਤੇ ਸਨ। ਅਜਿਹੇ 'ਚ ਗੌਹਰ ਦੇ ਸਾਹਮਣੇ ਚੁਣੌਤੀ ਹੈ ਕਿ ਉਹ ਖੁਦ ਨੂੰ ਸਾਬਿਤ ਕਰੋ। ਕਿਤੇ ਅਜਿਹਾ ਨਾ ਹੋਵੇ ਕਿ ਜੇਮੀ ਆਪਣੀ ਬੋਲਡਨੈੱਸ ਦੇ ਦਮ 'ਤੇ ਸਾਰੀ ਵਾਹ-ਵਾਹ ਲੁੱਟ ਲਏ।
ਪਰ ਜਿਸ ਤਰ੍ਹਾਂ ਆਤਮ-ਵਿਸ਼ਵਾਸ ਗੌਹਰ ਦਿਖਾ ਰਹੀ ਹੈ, ਉਸ ਤੋਂ ਤਾਂ ਇਹੀ ਲੱਗਦਾ ਹੈ ਕਿ ਉਹ ਫਿਲਮ ਨੂੰ ਲੈ ਕੇ ਬਹੁਤ ਸਾਰੀਆਂ ਉਮੀਦਾਂ ਬੰਨ੍ਹੀ ਬੈਠੀ ਹੈ।
ਗੌਹਰ ਮੁਤਾਬਕ, ''ਮੇਰੇ ਕਰੀਅਰ ਨੇ ਚੰਗਾ ਮੌੜ ਲਿਆ ਹੈ। ਯਸ਼ਰਾਜ ਬੈਨਰ, ਐਕਸੈੱਲ, ਬਾਲਾਜੀ ਅਤੇ ਵਿਸ਼ੇਸ਼ ਫਿਲਮਸ ਦੀਆਂ ਫਿਲਮਾਂ ਵੀ ਮੇਰੇ ਖਾਤੇ 'ਚ ਹਨ। ਛੇਤੀ ਹੀ ਮੈਂ ਫਿਲਮ 'ਬੇਗਮ ਜਾਨ' ਦੀ ਸ਼ੂਟਿੰਗ ਵੀ ਸ਼ੁਰੂ ਕਰਨ ਵਾਲੀ ਹਾਂ, ਜਿਸ ਵਿੱਚ ਲੀਡ ਰੋਲ 'ਚ ਵਿੱਦਿਆ ਬਾਲਨ ਹੈ।''


Tags: ਗੌਹਰ ਖ਼ਾਨਯਸ਼ਰਾਜ ਬੈਨਰਗੇਮGauhar Khan Yash Raj banner games