FacebookTwitterg+Mail

'ਬੇਗਮ ਜਾਨ' ਦੇ ਬੋਲਡ ਸੀਨਸ ਦੀ ਸ਼ੂਟਿੰਗ ਦੌਰਾਨ ਬਹੁਤ ਪ੍ਰੈਸ਼ਰ 'ਚ ਰਹਿੰਦੀ ਸੀ ਇਹ ਅਭਿਨੇਤਰੀ

    1/5
16 April, 2017 10:28:34 PM
ਮੁੰਬਈ— ਮਾਡਲ ਤੋਂ ਅਦਾਕਾਰਾ ਬਣੀ ਗੌਹਰ ਖਾਨ ਅੱਜਕਲ ਆਪਣੀ ਇਸ ਹਫਤੇ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ 'ਬੇਗਮ ਜਾਨ' ਦੇ ਪ੍ਰਮੋਸ਼ਨ 'ਚ ਜੁਟੀ ਹੈ। ਗੌਹਰ ਨੇ ਸਹੀ ਰੂਪ 'ਚ ਯਸ਼ਰਾਜ ਬੈਨਰ ਦੀ ਫਿਲਮ 'ਰਾਕਟ ਸਿੰਘ' ਤੋਂ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਬਾਅਦ 'ਚ ਉਹ 'ਇਸ਼ਕਜ਼ਾਦੇ' ਅਤੇ 'ਬਦਰੀਨਾਥ ਦੀ ਦੁਲਹਨੀਆ' ਸਮੇਤ ਕਈ ਹੋਰ ਫਿਲਮਾਂ 'ਚ ਵੀ ਨਜ਼ਰ ਆਈ। ਅੱਜ-ਕੱਲ ਉਹ 'ਬੇਗਮ ਜਾਨ' 'ਚ ਆਪਣੇ ਬੋਲਡ ਡਾਇਲਾਗ ਅਤੇ ਦਮਦਾਰ ਅਭਿਨੈ ਨੂੰ ਲੈ ਕੇ ਖੂਬ ਖਬਰਾਂ ਵਿਚ ਹੈ। ਉਸ ਨੇ ਦੱਸਿਆ ਕਿ ਫਿਲਮ ਦੇ ਜਿਸ ਬੋਲਡ ਸੀਨ ਨੂੰ ਲੈ ਕੇ ਚਰਚਾ ਹੈ ਉਸ ਸੀਨ ਨੂੰ ਕਰਨ ਤੋਂ ਪਹਿਲਾਂ ਉਹ ਬੇਹੱਦ ਪ੍ਰੈਸ਼ਰ 'ਚ ਸੀ। ਉਸ ਨੇ ਕਿਹਾ ਕਿ ਅਸਲ 'ਚ ਜਦੋਂ ਅਸੀਂ ਕੈਮਰੇ ਦੇ ਸਾਹਮਣੇ ਹੁੰਦੇ ਹਾਂ ਤਾਂ ਇਹੋ ਸੋਚਦੇ ਹਾਂ ਕਿ ਸੀਨ ਚੰਗਾ ਹੋਣਾ ਚਾਹੀਦਾ ਹੈ। ਮੈਂ ਅਜਿਹੇ ਸੀਨ ਨੂੰ ਕਿਸੇ ਤਰ੍ਹਾਂ ਨਾਲ ਬੋਲਡ ਨਹੀਂ ਮੰਨਦੀ ਹਾਂ। ਇਹ ਫਿਲਮ ਸੱਚਾਈ ਦਿਖਾ ਰਹੀ ਹੈ।

Tags: Begum JaanGauhar KhanYash Raj Filmsਬੇਗਮ ਜਾਨਗੌਹਰ ਖਾਨ