FacebookTwitterg+Mail

ਆਖਿਰ ਕਿਉਂ ਸ਼ਿਲਪਾ ਸ਼ਿੰਦੇ ਨੂੰ ਵਧਾਈ ਦੇਣ ਤੋਂ ਬਾਅਦ ਟਰੋਲ ਹੋਈ ਗੌਹਰ ਖਾਨ

gauhar khan troll
19 January, 2018 05:27:28 PM

ਮੁੰਬਈ(ਬਿਊਰੋ)— 'ਬਿੱਗ ਬੌਸ 11' ਦੀ ਜੇਤੂ ਸ਼ਿਲਪਾ ਸ਼ਿੰਦੇ ਨੂੰ ਟੀ. ਵੀ. ਸੈਲੇਬ ਸਮੇਤ ਦੋਸਤ ਤੇ ਰਿਸ਼ਤੇਦਾਰਾਂ ਨੇ ਖੂਬ ਵਧਾਈਆਂ ਦਿੱਤੀਆਂ। ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਵਿਸ਼ ਕਰਨ ਵਾਲਿਆਂ ਦੀ ਵੀ ਕਮੀ ਨਹੀਂ ਰਹੀ ਪਰ 'ਬਿੱਗ ਬੌਸ 7' ਦੀ ਜੇਤੂ ਰਹੀ ਗੌਹਰ ਖਾਨ ਦੇ ਸ਼ਿਲਪਾ ਨੂੰ ਦੇਰੀ ਨਾਲ ਵਧਾਈ ਦੇਣ ਦੀ ਆਲੋਚਨਾ ਹੋ ਰਹੀ ਹੈ।

ਅਸਲ 'ਚ ਛੁੱਟੀਆਂ 'ਤੇ ਗਈ ਗੌਹਰ ਨੇ ਸ਼ਿਲਪਾ ਨੂੰ ਜਿੱਤਣ ਦੇ ਕੁਝ ਦਿਨਾਂ ਬਾਅਦ ਟਵੀਟ 'ਤੇ ਵਧਾਈ ਦਿੱਤੀ, ਜਿਸ ਕਾਰਨ ਗੌਹਰ ਨੂੰ ਲੋਕ ਟਰੋਲ ਕਰਨ ਲੱਗੇ।

ਗੌਹਰ ਨੇ ਵਧਾਈ ਦਿੰਦੇ ਹੋਏ ਲਿਖਿਆ, ''ਮੈਂ ਛੁੱਟੀਆਂ ਤੋਂ ਵਾਪਸ ਆ ਚੁੱਕੀ ਹਾਂ। ਪਤਾ ਲੱਗਾ ਕਿ ਸ਼ਿਲਪਾ ਸ਼ਿੰਦੇ 'ਬਿੱਗ ਬੌਸ 11' ਜਿੱਤ ਗਈ ਹੈ।

ਉਨ੍ਹਾਂ ਨੂੰ ਇਸ ਜਿੱਤ ਦੀਆਂ ਬਹੁਤ-ਬਹੁਤ ਵਧਾਈਆਂ। ਮੈਨੂੰ ਉਨ੍ਹਾਂ ਦੀ ਰੀਅਲ ਟਵਿਟਰ ਆਈਡੀ ਨਹੀਂ ਪਤਾ ਹੈ ਪਰ ਮੇਰੀ ਮਾਂ ਨੇ ਉਨ੍ਹਾਂ ਦੀ ਜਿੱਤ ਲਈ ਦੋ ਵਾਰ ਨਮਾਜ਼ ਪੜ੍ਹੀ ਸੀ। ਮੇਰੀ ਮਾਂ ਦੀ ਦੁਆ ਕੰਮ ਕਰ ਗਈ।'' ਉਂਝ ਗੌਹਰ ਨੇ ਵਿਕਾਸ ਗੁਪਤਾ ਦੇ ਸਪੋਰਟ 'ਚ ਵੋਟ ਕਰਨ ਦੀ ਅਪੀਲ ਕੀਤੀ ਸੀ।

ਛੁੱਟੀਆਂ ਦਾ ਬਹਾਨਾ ਬਣਾਉਣ 'ਤੇ ਗੌਹਰ ਨੂੰ ਸੋਸ਼ਲ ਮੀਡੀਆ 'ਤੇ ਖਰੀਆਂ-ਖੋਟੀਆਂ ਸੁਣਨ ਨੂੰ ਮਿਲੀ। ਇਕ ਯੂਜ਼ਰ ਨੇ ਕਿਹਾ, ਉਹ ਛੁੱਟੀਆਂ ਦੌਰਾਨ ਸਨੈਪਚੈਟ ਤੇ ਦੂਜੇ ਸੋਸ਼ਲ ਮੀਡੀਆ ਅਕਾਊਂਟ 'ਤੇ ਐਕਟਿਵ ਸੀ, ਫਿਰ ਵੀ ਸ਼ਿਲਪਾ ਦੀ ਜਿੱਤ ਦੇ ਬਾਰੇ 'ਚ ਕਿਉਂ ਨਹੀਂ ਪਤਾ ਲੱਗਾ।


Tags: Gauhar KhanShilpa ShindeBigg Boss 11Twitterਬਿੱਗ ਬੌਸ 11 ਸ਼ਿਲਪਾ ਸ਼ਿੰਦੇ

Edited By

Chanda Verma

Chanda Verma is News Editor at Jagbani.