FacebookTwitterg+Mail

ਵਿਰਾਟ-ਅਨੁਸ਼ਕਾ ਤੋਂ ਬਾਅਦ ਮੌਨੀ ਰਾਏ ਦੇ ਸਾਬਕਾ ਪ੍ਰੇਮੀ ਨੇ ਕੀਤਾ ਚੋਰੀ-ਛੁੱਪੇ ਵਿਆਹ

gaurav chopra marriage
20 February, 2018 11:57:14 AM

ਮੁੰਬਈ(ਬਿਊਰੋ)— ਹਾਲ ਹੀ 'ਚ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੀ ਸ੍ਰੀਕੇਟ ਮੈਰਿਜ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ। ਹੁਣ ਇਕ ਟੀ. ਵੀ. ਸਟਾਰ ਨੇ ਵੀ ਚੁੱਪ-ਚਾਪ ਵਿਆਹ ਕਰ ਕੇ ਆਪਣੇ ਪ੍ਰਸ਼ੰਸਕਾਂ ਨੂੰ ਤਗੜਾ ਝਟਕਾ ਦੇ ਦਿੱਤਾ ਹੈ। ਇਸ ਐਕਟਰ ਦਾ ਨਾਂ ਗੌਰਵ ਚੋਪੜਾ। ਜੀ ਹਾਂ ਗੌਰਵ ਨੇ ਹਿਤਿਸ਼ਾ ਨਾਲ ਇਕ ਪ੍ਰਾਈਵੇਟ ਸੈਰੇਮਨੀ 'ਚ ਵਿਆਹ ਕਰ ਲਿਆ। ਵਿਆਹ 'ਚ ਗੌਰਵ ਤੇ ਹਿਤਿਸ਼ਾ ਦੇ ਪਰਿਵਾਰ ਵਾਲੇ ਤੇ ਕੁਝ ਖਾਸ ਦੋਸਤ ਹੀ ਮੌਜੂਦ ਸਨ। ਗੌਰਵ ਟੀ. ਵੀ. ਇੰਡਸਟਰੀ ਦੇ ਵੱਡੇ ਸਟਾਰ ਹਨ ਪਰ ਉਨ੍ਹਾਂ ਨੇ ਆਪਣੇ ਵਿਆਹ 'ਚ ਕਿਸੇ ਵੀ ਸੈਲੀਬ੍ਰੇਟੀ ਨੂੰ ਇਨਵਾਈਟ ਨਹੀਂ ਕੀਤਾ। ਲਾੜਾ-ਲਾੜੀ ਵਿਆਹ ਦੇ ਜੋੜੇ 'ਚ ਬੇਹੱਦ ਖੂਬਸੂਰਤ ਲੱਗ ਰਹੇ ਸਨ।

ਹਿਤਿਸ਼ਾ ਨੇ ਲਾਲ ਰੰਗ ਦਾ ਲਹਿੰਗਾ ਤੇ ਗੋਲਡ ਜਿਊਲਰੀ ਪਹਿਨੀ ਹੋਈ ਸੀ। ਉੱਥੇ ਗੌਰਵ ਵਾਈਟ ਕਲਰ ਦੀ ਸ਼ੇਰਵਾਨੀ ਨਾਲ ਮਰੂਨ ਰੰਗ ਦੀ ਸ਼ਾਲ 'ਚ ਨਜ਼ਰ ਆਏ। ਵਿਆਹ 'ਚ ਗੌਰਵ ਦੇ ਖਾਸ ਦੋਸਤੀ ਟੀ. ਵੀ. ਐਕਟਰ ਕਰਨ ਮਹਿਰਾ ਆਪਣੀ ਪਤਨੀ ਨਿਸ਼ਾ ਨਾਲ ਪਹੁੰਚੇ ਸਨ। ਟੀ. ਵੀ. ਇੰਡਸਟਰੀ ਲਈ ਗੌਰਵ ਦਾ ਵਿਆਹ ਕਾਫੀ ਸ਼ਾਕਿੰਗ ਰਿਹਾ। ਇਸ ਤੋਂ ਪਹਿਲਾਂ ਗੌਰਵ ਚੋਪੜਾ ਆਪਣੀ ਸਹਿ-ਅਦਾਕਾਰਾ ਮੌਨੀ ਰਾਏ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ 'ਚ ਆਏ ਸਨ। ਗੌਰਵ ਨੇ 'ਨਾਗਿਨ' ਅਦਾਕਾਰਾ ਨੂੰ ਉਸ ਸਮੇਂ ਡੇਟ ਕਰਨਾ ਸ਼ੁਰੂ ਕੀਤਾ ਸੀ ਜਦੋਂ ਨਾਰਾਇਣੀ ਸ਼ਾਸਤਰੀ ਨਾਲ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ ਸੀ।

Punjabi Bollywood Tadka

ਗੌਰਵ ਤੇ ਮੌਨੀ ਨੇ ਟੀ. ਵੀ. ਸੀਰੀਅਲ 'ਪਤੀ-ਪਤਨੀ ਔਰ ਵੋ' 'ਚ ਇੱਕਠੇ ਕੰਮ ਕੀਤਾ ਸੀ। ਕੁਝ ਸਾਲਾਂ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਵੇਂ ਆਪਣੀ ਸਹਿਮਤੀ ਨਾਲ ਵੱਖ ਗਏ ਸਨ। ਟੀ. ਵੀ. ਸੀਰੀਅਲ ਤੋਂ ਇਲਾਵਾ ਗੌਰਵ ਨੇ ਤਮਿਲ ਫਿਲਮ Ottran 'ਚ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਗੌਰਵ 'ਬਿੱਗ ਬੌਸ 10' 'ਚ ਮੁਕਾਬਲੇਬਾਜ਼ ਬਣ ਕੇ ਪਹੁੰਚੇ ਸਨ। ਇਸ 'ਚ ਉਨ੍ਹਾਂ ਨਾਲ ਮਨਵੀਰ ਗੁੱਜਰ, ਲੋਪਾਮੁਦਰਾ ਰਾਊਤ ਤੇ ਵੀਜੇ ਬਾਨੀ ਸੀ।


Tags: Bigg Boss 10Gaurav ChopraMarriagePrivate CeremonyNarayani ShastriMouni Roy

Edited By

Chanda Verma

Chanda Verma is News Editor at Jagbani.