FacebookTwitterg+Mail

ਅਬਰਾਮ ਦੇ 5ਵੇਂ ਜਨਮਦਿਨ 'ਤੇ ਮਾਂ ਗੌਰੀ ਨੇ ਸ਼ੇਅਰ ਕੀਤੀਆਂ ਕਿਊਟ ਤਸਵੀਰਾਂ

gauri khan
27 May, 2018 12:21:54 PM

ਮੁੰਬਈ (ਬਿਊਰੋ)— ਹਾਲ ਹੀ 'ਚ ਸੁਹਾਨਾ ਨੇ ਆਪਣਾ 18ਵਾਂ ਜਨਮਦਿਨ ਮਨਾਇਆ ਸੀ। ਇਸ ਮੌਕੇ ਗੌਰੀ ਨੇ ਟਵਿਟਰ 'ਤੇ ਸੁਹਾਨਾ ਦੀਆਂ ਬੇਹੱਦ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਸ ਦੇ ਕੁਝ ਦਿਨ ਬਾਅਦ ਯਾਨੀ ਸ਼ਨੀਵਾਰ (26 ਮਈ) ਨੂੰ ਬੇਟੇ ਅਬਰਾਮ ਦੇ ਜਨਮਦਿਨ 'ਤੇ ਗੌਰੀ ਨੇ ਆਪਣੀ ਅਤੇ ਅਬਰਾਮ ਦੀ ਤਸਵੀਰ ਸ਼ੇਅਰ ਕੀਤੀ ਹੈ ਅਤੇ ਉਸ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ। ਗੌਰੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਅਬਰਾਮ ਨਾਲ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਲਿਖਿਆ, ''Happy bday, my gorgeous ...''। ਇਨ੍ਹਾਂ ਤਸਵੀਰਾਂ 'ਚ ਅਬਰਾਮ ਕਾਫੀ ਕਿਊਟ ਲੱਗ ਰਿਹਾ ਸੀ।

ਕਾਫੀ ਸਮਾਂ ਪਹਿਲਾਂ ਸ਼ਾਹਰੁਖ ਨੇ ਬੇਟੇ ਅਬਰਾਮ ਬਾਰੇ ਗੱਲ ਕਰਦੇ ਹੋਏ ਕਿਹਾ ਸੀ ਕਿ ਅਬਰਾਮ ਮੇਰਾ ਨੰਨ੍ਹਾ ਜਿਹਾ ਸਟਾਰ ਹੈ। ਇਸ ਤੋਂ ਇਲਾਵਾ ਉਹ ਮੈਨੂੰ ਲੈ ਕੇ ਕਾਫੀ ਪ੍ਰੋਟੈਕਟਿਵ ਹੈ। ਜਦੋਂ ਉਹ ਮੈਨੂੰ ਟੀ. ਵੀ. 'ਤੇ ਕਿਸੇ ਨਾਲ ਲੜਦਾ ਹੋਇਆ ਦੇਖਦਾ ਹੈ ਤਾਂ ਉਸਨੂੰ ਲਗਦਾ ਹੈ ਕਿ ਇਹ ਅਸਲ 'ਚ ਹੋ ਰਿਹਾ ਹੈ। ਇਸ ਤੋਂ ਬਾਅਦ ਜਦੋਂ ਉਹ ਅਸਲ 'ਚ ਉਸਨੂੰ ਮਿਲਦਾ ਹੈ ਜਿਸ ਨਾਲ ਮੇਰੇ ਲੜਾਈ ਵਾਲੇ ਸੀਨ ਸ਼ੂਟ ਹੋਏ ਸਨ ਤਾਂ ਉਹ ਉਨ੍ਹਾਂ ਨੂੰ ਬਹੁਤ ਬੁਰੀ ਨਜ਼ਰ ਨਾਲ ਦੇਖਦਾ ਹੈ। ਸ਼ਾਹਰੁਖ ਨੇ ਅੱਗੇ ਦੱਸਿਆ ਕਿ ਅਬਰਾਮ ਬਹੁਤ ਹੀ ਸਮਾਰਟ ਅਤੇ ਹੁਸ਼ਿਆਰ ਹੈ। ਮੈਨੂੰ ਉਸਦੇ ਨਾਲ ਸਮਾਂ ਬਤੀਤ ਕਰਨਾ ਬਹੁਤ ਚੰਗਾ ਲਗਦਾ ਹੈ। ਉਸਦੇ ਨਾਲ ਸਮਾਂ ਬਤੀਤ ਕਰਨ ਸਮੇਂ ਮੈਂ ਖੁਦ ਬੱਚਿਆਂ ਵਰਗਾ ਹੋ ਜਾਂਦਾ ਹਾਂ।


Tags: Shah Rukh Khan Gauri Khan Abram Khan Birthday Twitter Bollywood Actor

Edited By

Kapil Kumar

Kapil Kumar is News Editor at Jagbani.