FacebookTwitterg+Mail

2 ਦਸੰਬਰ ਨੂੰ ਰਿਲੀਜ਼ ਹੋਵੇਗਾ ਗੈਵੀ ਗੁਰਮਾਨ ਦਾ ਗੀਤ 'ਦਾਰੂ ਦੀ ਬਾਰ', ਟੀਜ਼ਰ ਰਿਲੀਜ਼

gavvy gurmaan new song daaru di bar
30 November, 2017 09:26:16 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਗੈਵੀ ਗੁਰਮਾਨ ਦਾ ਗੀਤ 'ਦਾਰੂ ਦੀ ਬਾਰ' 2 ਦਸੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਗੀਤ ਵੀ ਭੰਗੜਾ ਪਾਉਣ 'ਤੇ ਮਜਬੂਰ ਕਰੇਗਾ। ਗੀਤ ਦੇ ਬੋਲ ਸ਼ੇਰੀ ਸਿਆਲਕੋਟੀ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਦੇਸੀ ਕਰਿਊ ਨੇ ਦਿੱਤਾ ਹੈ।

ਵੀਡੀਓ ਜਿੰਮੀ ਐਂਡ ਜਿੰਮੀ ਫਿਲਮਜ਼ ਵਲੋਂ ਬਣਾਈ ਗਈ ਹੈ, ਜਿਸ ਨੂੰ ਜੱਸੀ ਬੈਂਸ ਨੇ ਪ੍ਰੋਡਿਊਸ ਕੀਤਾ ਹੈ। ਇਨਫ੍ਰਾ ਰਿਕਾਰਡਸ ਦੇ ਬੈਨਰ ਹੇਠ 'ਦਾਰੂ ਦੀ ਬਾਰ' ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਦੇ ਰਿਲੀਜ਼ ਹੋਣ ਦਾ ਸਾਨੂੰ ਇੰਤਜ਼ਾਰ ਹੈ ਤੇ ਉਮੀਦ ਕਰਦੇ ਹਾਂ ਲੋਕਾਂ ਨੂੰ ਗੀਤ ਪਸੰਦ ਆਵੇਗਾ।


Tags: Gavvy Gurmaan Daaru Di Baar Sheri Sialkoti Desi Crew