FacebookTwitterg+Mail

ਮੇਕਅੱਪ ਆਰਟਿਸਟ ਗੀਤ ਬਰਾੜ ਦੀ ਮੌਤ ਨਾਲ ਪਾਲੀਵੁੱਡ 'ਚ ਸੋਗ ਦੀ ਲਹਿਰ, ਸੋਸ਼ਲ ਮੀਡੀਆ ਰਾਹੀਂ ਕੀਤਾ ਦੁੱਖ ਜ਼ਾਹਰ

geet brar
02 November, 2017 02:17:26 PM

ਜਲੰਧਰ(ਬਿਊਰੋ)— ਪੰਜਾਬੀ ਫਿਲਮ ਇੰਡਸਟਰੀ ਦੀ 27 ਸਾਲਾਂ ਦੀ ਮਸ਼ਹੂਰ ਮੇਕਅੱਪ ਆਰਟਿਸਟ ਗੀਤ ਬਰਾੜ ਦੀ ਬੀਤੇ ਦਿਨੀਂ ਹੱਤਿਆ ਹੋ ਗਈ ਹੈ। ਗੀਤ ਬਰਾੜ ਰਾਜਪੁਰਾ ਸ਼ਹਿਰ ਦੇ ਐਨਕਲੇਵ ਕੋਲਨੀ 'ਚ ਮ੍ਰਿਤਕ ਮਿਲੀ। ਉਸ ਨੇ ਸਿੰਘਾਪੁਰ ਤੋਂ ਮੇਕਅੱਪ ਦੀ ਟਰੇਨਿੰਗ ਲਈ ਸੀ ਤੇ ਹੁਣ ਗੀਤ ਚੰਡੀਗੜ੍ਹ ਸੈਕਟਰ 40-ਸੀ 'ਚ ਰਹਿੰਦੀ ਸੀ।

ਗੀਤ ਬਰਾੜ ਪਾਲੀਵੁੱਡ ਦੀਆਂ ਨਾਮੀ ਹਸਤੀਆਂ ਜਿਵੇਂ ਹਰਭਜਨ ਮਾਨ, ਗੱਗੂ ਗਿੱਲ, ਜੱਸੀ ਗਿੱਲ, ਬਿਨੂੰ ਢਿੱਲੋਂ, ਬੱਬਲ ਰਾਏ, ਰਣਜੀਤ ਬਾਵਾ, ਜਪਜੀ ਖਹਿਰਾ, ਅਮਰਿੰਦਰ ਗਿੱਲ, ਸ਼ੈਰੀ ਮਾਨ, ਪਰਮੀਸ਼ ਵਰਮਾ, ਸਿੱਪੀ ਗਿੱਲ ਸਮੇਤ ਕਈ ਅਨੇਕਾਂ ਕਲਾਕਾਰਾਂ ਲਈ ਕੰਮ ਕਰ ਚੁੱਕੀ ਹੈ।

ਉਸ ਨੇ ਆਪਣੇ ਫੇਸਬੁੱਕ ਪੇਜ਼ 'ਤੇ ਇਨ੍ਹਾਂ ਸੈਲੀਬ੍ਰਿਟੀਜ਼ ਨਾਲ ਆਪਣੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

 

A post shared by Bunty Bains (@buntybains) on

ਗੀਤ ਬਰਾੜ ਦੀ ਮੌਤ ਨਾਲ ਪਾਲੀਵੁੱਡ ਇੰਡਸਟਰੀ ਨੂੰ ਬਹੁਤ ਵੱਡਾ ਧੱਕਾ ਲੱਗਾ ਹੈ।

ਨਾਮੀ ਗਾਇਕਾ ਅਨਮੋਲ ਗਗਨ ਮਾਨ ਤੇ ਰੇਸ਼ਮ ਸਿੰਘ ਅਨਮੋਲ ਸਮੇਤ ਕਈ ਸਿਤਾਰਿਆਂ ਨੇ ਆਪਣੀਆਂ ਪੋਸਟਾਂ ਰਾਹੀ ਇਸ ਘਟਨਾ ਦਾ ਦੁੱਖ ਜ਼ਾਹਰ ਕੀਤਾ ਅਤੇ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ।


Tags: Geet BrarMurderedTop Make Up Artist Punjabi film industryBinnu Dhillon Harbhajan MannJapji Khaira