FacebookTwitterg+Mail

ਅਭਿਨੇਤਰੀ ਗੀਤਾ ਕਪੂਰ ਦੀ ਹਾਲਤ ਖਰਾਬ, ਬੇਟਾ ਹਸਪਤਾਲ 'ਚ ਦਾਖਲ ਕਰਵਾ ਕੇ ਹੋਇਆ ਫਰਾਰ

geeta kapoor
28 May, 2017 08:52:38 PM

ਮੁੰਬਈ— ਹਿੰਦੀ ਫਿਲਮ ਇੰਡਸਟਰੀ ਦਾ ਵੱਡਾ ਨਾਂ ਰਹਿ ਚੁੱਕੀ ਗੀਤਾ ਕਪੂਰ ਦੀ ਦਰਦਨਾਕ ਕਹਾਣੀ ਸਾਹਮਣੇ ਆਈ ਹੈ। ਗੀਤਾ ਕਪੂਰ ਦਾ ਪੇਸ਼ੇ ਤੋਂ ਕੋਰੀਓਗ੍ਰਾਫਰ ਬੇਟਾ ਰਾਜਾ ਕਪੂਰ ਆਪਣੀ 58 ਸਾਲ ਦੀ ਮਾਂ ਨੂੰ ਹਸਪਤਾਲ 'ਚ ਦਾਖਲ ਕਰਵਾ ਕੇ ਫਰਾਰ ਹੋ ਗਿਆ ਹੈ। ਗੀਤਾ ਕਪੂਰ ਫਿਲਮੀ ਦੁਨੀਆ 'ਚ ਮਾਂ ਦਾ ਵੀ ਕਿਰਦਾਰ ਨਿਭਾਅ ਚੁੱਕੀ ਹੈ।
ਗੀਤਾ ਕਪੂਰ ਦੀ ਪਿਛਲੇ ਮਹੀਨੇ ਸਿਹਤ ਖਰਾਬ ਹੋ ਗਈ ਸੀ। ਗੀਤਾ ਦੇ ਬੇਟੇ ਰਾਜਾ ਕਪੂਰ ਨੇ ਉਸ ਨੂੰ ਇਕ ਨਿੱਜੀ ਹਸਪਤਾਲ ਤੋਂ ਐਂਬੂਲੈਂਸ ਮੰਗਵਾ ਕੇ 21 ਅਪ੍ਰੈਲ ਨੂੰ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਸੀ। ਹਸਪਤਾਲ 'ਚ ਦਾਖਲ ਕਰਵਾਉਣ ਤੋਂ ਬਾਅਦ ਰਾਜਾ ਵਾਪਸ ਨਹੀਂ ਆਇਆ। ਜਿਹੜੇ ਘਰ 'ਚ ਰਾਜਾ ਕਪੂਰ ਰਹਿ ਰਿਹਾ ਸੀ, ਉਹ ਉਸ ਘਰ ਨੂੰ ਵੀ ਛੱਡ ਕੇ ਜਾ ਚੁੱਕਾ ਹੈ।
ਬੀਤੇ ਜ਼ਮਾਨੇ ਦੀ ਅਦਾਕਾਰਾ ਗੀਤਾ ਕਪੂਰ ਨੇ 100 ਤੋਂ ਵੀ ਵੱਧ ਫਿਲਮਾਂ 'ਚ ਕੰਮ ਕੀਤਾ ਹੈ। ਗੀਤਾ ਦੀਆਂ ਚਰਚਿਤ ਫਿਲਮਾਂ 'ਪਾਕੀਜ਼ਾ' ਤੇ 'ਰਜ਼ੀਆ ਸੁਲਤਾਨ' ਰਹੀਆਂ ਹਨ। ਉਹ 'ਪਾਕੀਜ਼ਾ' 'ਚ ਰਾਜਕੁਮਾਰ ਦੀ ਦੂਜੀ ਪਤਨੀ ਦੇ ਕਿਰਦਾਰ 'ਚ ਸੀ।
ਹਸਪਤਾਲ ਵਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਗੀਤਾ ਦੀ ਸਿਹਤ 'ਚ ਸੁਧਾਰ ਹੈ। ਹਸਪਤਾਲ ਦਾ ਲੱਖਾਂ ਦਾ ਬਿੱਲ ਬਣ ਚੁੱਕਾ ਹੈ। ਗੀਤਾ ਹੁਣ ਠੀਕ ਹੈ ਪਰ ਅਜੇ ਤਕ ਉਸ ਨੂੰ ਕੋਈ ਡਿਸਚਾਰਜ ਕਰਵਾਉਣ ਲਈ ਨਹੀਂ ਆਇਆ। ਹਸਪਤਾਲ ਗੀਤਾ ਲਈ ਕਿਸੇ ਬਿਰਧ ਆਸ਼ਰਮ ਦੀ ਭਾਲ ਕਰ ਰਿਹਾ ਹੈ।
ਗੀਤਾ ਬਾਰੇ ਇੰਡਸਟਰੀ ਦੇ ਜਿਨ੍ਹਾਂ ਲੋਕਾਂ ਨੂੰ ਜਾਣਕਾਰੀ ਮਿਲ ਰਹੀ ਹੈ, ਉਹ ਉਸ ਦੇ ਬੇਟੇ ਰਾਜਾ ਤੋਂ ਅਪੀਲ ਕਰ ਰਹੇ ਹਨ ਕਿ ਉਹ ਆਪਣੀ ਮਾਂ ਨੂੰ ਹਸਪਤਾਲ ਤੋਂ ਲੈ ਕੇ ਜਾਵੇ। ਇਸ ਮਾਮਲੇ 'ਚ ਹਸਪਤਾਲ ਪ੍ਰਸ਼ਾਸਨ ਨੇ 2 ਮਈ ਨੂੰ ਪੁਲਸ 'ਚ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ। ਕਾਰਵਾਈ ਨਾ ਕਰਨ 'ਤੇ ਪੁਲਸ 'ਤੇ ਵੀ ਸਵਾਲ ਉਠ ਰਹੇ ਹਨ।


Tags: Geeta Kapoor Hospital ਗੀਤਾ ਕਪੂਰ ਹਸਪਤਾਲ