FacebookTwitterg+Mail

First Look : 'ਗਦਰ ਏਕ ਪ੍ਰੇਮ ਕਥਾ' ਦੇ ਨਿਰਦੇਸ਼ਕ ਨੇ ਆਪਣੇ ਬੇਟੇ ਨੂੰ 'ਜਿਨੀਅਸ' ਰਾਹੀਂ ਕੀਤਾ ਲਾਂਚ

genius
28 May, 2017 10:17:36 PM

ਮੁੰਬਈ— ਬਾਲੀਵੁੱਡ ਦੀ ਸੁਪਰਹਿੱਟ ਫਿਲਮ 'ਗਦਰ ਏਕ ਪ੍ਰੇਮ ਕਥਾ' ਸੰਨੀ ਦਿਉਲ ਅਤੇ ਅਮੀਸ਼ਾ ਪਟੇਲ ਸਟਾਰਰ ਫਿਲਮ ਦੇ ਨਿਰਦੇਸ਼ਕ ਅਨਿਲ ਸ਼ਰਮਾ ਜਲਦ ਹੀ ਆਪਣੇ ਬੇਟੇ ਉਤਕਰਸ਼ ਸ਼ਰਮਾ ਨੂੰ ਫਿਲਮ 'ਜਿਨੀਅਸ' ਨਾਲ ਡੈਬਿਊ ਕਰਾ ਰਹੇ ਹਨ। ਹਾਲ ਹੀ 'ਚ ਇਸ ਫਿਲਮ ਦਾ ਪੋਸਟਰ ਰਿਲੀਜ਼ ਹੋਇਆ ਹੈ। ਇਸ ਪੋਸਟਰ ਨੂੰ ਟਰੈਂਡ ਐਨਾਲਿਸਟ ਤਰਣ ਆਦਰਸ਼ ਨੇ ਆਪਣੇ ਟਵੀਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਫਿਲਮ ਦੀ ਪੰਚ ਲਾਈਨ ਹੈ ਦਿਲ ਦੀ ਲੜਾਈ ਦਿਮਾਗ ਸੇ। ਇਸ ਨੂੰ ਦੇਖਣ ਤੋਂ ਬਾਅਦ ਲੱਗਦਾ ਹੈ ਕਿ ਫਿਲਮ ਕੋਈ ਲਵ ਰਿਵੇਜ਼ ਸਟੋਰੀ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਇਸ ਫਿਲਮ ਦੀ ਰਿਲੀਜ਼ ਡੇਟ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਹੋਇਆ ਹੈ। ਇਸ ਫਿਲਮ ਦਾ ਪ੍ਰੋਡਕਸ਼ਨ ਵੀ ਅਨਿਲ ਨੇ ਹੀ ਕੀਤਾ ਹੈ। ਇਸ ਤੋਂ ਇਲਾਵਾ ਫਿਲਮ ਨਿਰਦੇਸ਼ਕ ਅੱਬਾਸ ਬਰਮਾਵਾਲਾ ਨੇ ਵੀ ਆਪਣੇ ਬੇਟੇ ਮੁਸਤਫਾ ਬਰਮਾਵਾਲਾ ਨੂੰ ਫਿਲਮ 'ਮਸ਼ੀਨ' ਰਾਹੀ ਬਾਲੀਵੁੱਡ 'ਚ ਲਾਂਚ ਕੀਤਾ ਸੀ। ਹਾਲਾਂਕਿ ਇਸ ਫਿਲਮ ਨੇ ਬਾਕਸ ਆਫਿਸ 'ਤੇ ਕੋਈ ਖਾਸ ਕਮਾਲ ਨਹੀਂ ਦਿਖਾਇਆ ਸੀ।


Tags: Anil Sharma Utkarsh Sharma Genius Gadar Ek Prem Katha Revenge ਅਨਿਲ ਸ਼ਰਮਾ ਉਤਕਰਸ਼ ਸ਼ਰਮਾ