FacebookTwitterg+Mail

'ਜਿਨੀਅਸ' ਦਾ ਟੀਜ਼ਰ ਰਿਲੀਜ਼, ਜ਼ਬਰਦਸਤ ਲੁੱਕ 'ਚ ਦਿਖੇ ਉਤਕਰਸ਼

genius
09 March, 2018 05:18:15 PM

ਮੁੰਬਈ (ਬਿਊਰੋ)— ਨਿਰਦੇਸ਼ਕ ਅਨਿਲ ਸ਼ਰਮਾ ਆਪਣੀ ਅਗਲੀ ਫਿਲਮ 'ਜਿਨੀਅਸ' ਨਾਲ ਆਪਣੇ ਬੇਟੇ ਉਤਕਰਸ਼ ਸ਼ਰਮਾ ਨੂੰ ਲਾਂਚ ਕਰ ਰਹੇ ਹਨ। ਉਝੰ ਤਾਂ ਉਤਕਰਸ਼ ਪਹਿਲਾਂ ਵੀ ਬਤੌਰ ਚਾਈਲਡ ਆਰਟਿਸਟ ਕੰਮ ਕਰ ਚੁੱਕੇ ਹਨ। ਦਰਸਅਲ, ਉਤਕਰਸ਼ ਇਸ ਫਿਲਮ ਤੋਂ ਪਹਿਲਾਂ ਅਨਿਲ ਸ਼ਰਮਾ ਦੀ ਫਿਲਮ 'ਗਦਰ ਏਕ ਪ੍ਰੇਮ ਕਥਾ' 'ਚ ਨਜ਼ਰ ਆ ਚੁੱਕੇ ਹਨ। ਉਸ ਸਮੇਂ ਉਨ੍ਹਾਂ ਸੰਨੀ ਦਿਓਲ ਦੇ ਬੇਟੇ ਦਾ ਕਿਰਦਾਰ ਨਿਭਾਇਆ ਸੀ, ਜਿਸ ਤੋਂ ਬਾਅਦ ਹੁਣ ਉਹ 'ਜਿਨੀਅਸ' 'ਚ ਲੀਡ ਅਭਿਨੇਤਾ ਦੇ ਤੌਰ 'ਤੇ ਨਜ਼ਰ ਆਉਣਗੇ। ਹਾਲ ਹੀ 'ਚ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ ਜਿਸ 'ਚ ਉਤਕਰਸ਼ ਦੀ ਜ਼ਬਰਦਸਤ ਲੁੱਕ ਦੇਖਣ ਨੂੰ ਮਿਲ ਰਹੀ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਇਸ਼ੀਤਾ ਚੌਹਾਨ ਨਜ਼ਰ ਆਵੇਗੀ ਅਤੇ ਦੋਹੇਂ ਹੀ ਇਸ ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੇ ਹਨ।

ਦੱਸਣਯੋਗ ਹੈ ਕਿ ਫਿਲਮ ਦੀ ਕਹਾਣੀ ਇਕ ਅਜਿਹੇ ਵਿਅਕਤੀ 'ਤੇ ਆਧਾਰਿਤ ਹੈ ਜੋ ਵਿਗਿਆਨ ਨਾਲ ਜੁੜੇ ਇਸ ਤਰ੍ਹਾਂ ਦੇ ਪ੍ਰਯੋਗ ਕਰਦਾ ਹੈ ਕਿ ਜਿਸਨੂੰ ਦੇਖ ਲੋਕਾਂ ਦਾ ਨਜ਼ਰੀਆ ਬਦਲ ਜਾਂਦਾ ਹੈ। ਇਸ ਫਿਲਮ 'ਚ ਉਤਕਰਸ਼ ਤੇ ਇਸ਼ੀਤਾ ਤੋਂ ਇਲਾਵਾ ਨਵਾਜ਼ੂਦੀਨ ਸਿੱਦਿਕੀ, ਮਿਥੁਨ ਚੱਕਰਵਰਤੀ ਅਤੇ ਆਇਸ਼ਾ ਅਹਿਮ ਭੂਮਿਕਾ 'ਚ ਹਨ। ਇਹ ਫਿਲਮ 24 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Anil Sharma Utkarsh Sharma Genius Teaser Release Date Hindi Film

Edited By

Kapil Kumar

Kapil Kumar is News Editor at Jagbani.