FacebookTwitterg+Mail

ਇਕ ਅੱਲ੍ਹੜ ਕੁੜੀ ਦੀਆਂ ਭਾਵਨਾਵਾਂ ਨੂੰ ਜ਼ਾਹਰ ਕਰਦਾ ਹੈ ਗਿੱਲ ਕਮਲ ਦਾ ਗੀਤ 'ਫੁੱਲਾਂ ਵਾਲੀ ਕਾਰ'

gill kamal song fullan wali car
13 October, 2017 05:29:03 PM

ਜਲੰਧਰ(ਬਿਊਰੋ)— ਪੰਜਾਬੀ ਲੋਕ ਗੀਤਾਂ ਦੇ ਮÎਸ਼ਹੂਰ ਗਾਇਕ ਗਿੱਲ ਕਮਲ ਦਾ ਕੁਝ ਦਿਨਾਂ ਪਹਿਲਾਂ ਹੀ ਰਿਲੀਜ਼ ਹੋਏ ਗੀਤ 'ਫੁੱਲਾ ਵਾਲੀ ਕਾਰ' ਨੂੰ ਲੋਕ ਬੇਹੱਦ ਪਸੰਦ ਕਰ ਰਹੇ ਹਨ। ਯੂਟਿਊਬ 'ਤੇ ਇਸ ਗੀਤ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਗਾਇਕ ਗਿੱਲ ਕਮਲ ਕਈ ਪੰਜਾਬੀ ਗੀਤ ਗਾ ਚੁੱਕੇ ਹਨ, ਜਿਨ੍ਹਾਂ 'ਚੋਂ 'ਸਾਰੀ ਸਾਰੀ ਰਾਤ', 'ਢੋਲ ਵੱਜਦਾ', ਪਿੰਡ ਦੀ ਕੁੜੀ' ਸਮੇਤ ਕਈ ਗੀਤ ਸ਼ਾਮਲ ਹਨ। ਇਸ ਗੀਤ 'ਚ ਇਕ ਕੁੜੀ ਦੀਆਂ ਭਾਵਨਾਵਾਂ ਨੂੰ ਜ਼ਾਹਰ ਕੀਤਾ ਗਿਆ ਹੈ। ਇਸ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਇਕ ਅੱਲ੍ਹੜ ਕੁੜੀ ਆਪਣੇ ਪ੍ਰੇਮੀ ਨਾਲ ਵਿਆਹ ਦੇ ਸੁਪਨੇ ਲੈਂਦੀ ਹੈ। ਇਹ ਗੀਤ ਇਕ ਕੁੜੀ ਦੇ ਅੰਦਰੋਂ ਆਪਣੇ ਮਹਿਬੂਬ ਪ੍ਰਤੀ ਭਾਵਨਾਵਾਂ ਨੂੰ ਵੀ ਉਜਾਗਰ ਕਰਦਾ ਹੈ।


ਜ਼ਿਕਰਯੋਗ ਹੈ ਕਿ ਇਸ ਗੀਤ ਦਾ ਸੰਗੀਤ ਪੈਵੀ ਵਲੋਂ ਸ਼ਿੰਗਾਰਿਆ ਗਿਆ ਹੈ ਤੇ ਹਰਜਿੰਦਰ ਚੱਕ ਕੰਨੀਆ ਵਲੋਂ ਇਸ ਗੀਤ ਨੂੰ ਲਿਖਿਆ ਗਿਆ ਹੈ। ਇਸ ਗੀਤ ਵੀਡੀਓ ਮਿਸਟਰੀ ਪ੍ਰੈਟੀ ਵਲੋਂ ਤਿਆਰ ਕੀਤੀ ਗਈ ਹੈ। ਗੀਤ ਦੇ ਨਿਰਮਾਤਾ ਸੁਰਜੀਤ ਸਿੰਘ ਲਵਲੀ ਹਨ ਤੇ ਲੇਬਲ ਕੰਪਨੀ ਮਿਊਜ਼ਿਕ ਕੇਅਰ ਦਾ ਹੈ।


Tags: Fullan Wali CarGill KamalMusic Care Latest Punjabi Songs 2017ਗਿੱਲ ਕਮਲਫੁੱਲਾ ਵਾਲੀ ਕਾਰ