FacebookTwitterg+Mail

ਗਿੱਪੀ ਗਰੇਵਾਲ ਨੇ ਸ਼ੇਅਰ ਕੀਤੀ ਸੋਸ਼ਲ ਮੀਡੀਆ 'ਤੇ ਮਸਤੀ ਕਰਦਿਆਂ ਦੀ ਵੀਡੀਓ

    1/3
27 March, 2017 06:12:45 PM

ਜਲੰਧਰ- ਪੰਜਾਬੀ ਗਾਇਕ ਅਤੇ ਬਾਲੀਵੁੱਡ ਅਦਾਕਾਰ ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਆਪਣੇ ਚਾਹੁੰਣ ਵਾਲਿਆਂ ਨਾਲ ਕੁਝ ਗੱਲਾਂ ਸਾਂਝੀਆਂ ਕੀਤੀਆਂ। ਇਸ ਵੀਡੀਓ 'ਚ ਉਨ੍ਹਾਂ ਨਾਲ ਆਪਣੇ ਨਾਲ ਪ੍ਰਸ਼ਸੰਕਾਂ ਨੂੰ ਅਤੇ ਆਪਣੇ ਪੈੱਟ ਨੂੰ ਮਿਲਇਆ। ਉਹ ਆਪਣੇ ਦੋਸਤ ਨਾਲ ਮਸਤੀ ਕਰਦੇ ਨਜ਼ਰ ਆਏ।

ਗਿੱਪੀ ਨੇ ਆਪਣੇ ਪ੍ਰਸੰਸ਼ਕਾਂ ਲਈ ਗਾਣਾ ਵੀ ਗਾਇਆ। ਇਸ ਵੀਡੀਓ 'ਚ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ 'ਮੰਜੇ ਬਿਸਤਰੇ' 14 ਅਪ੍ਰੈਲ ਨੂੰ ਰਿਲੀਜ਼ ਹੋਣ ਬਾਰੇ ਦੱਸਿਆ। ਨਾਲ ਹੀ ਉਨ੍ਹਾਂ ਨੇ ਦੁਬਈ 'ਚ ਇਸ ਫਿਲਮ ਦੀਆਂ 10 ਸਕ੍ਰੀਨ ਬਾਰੇ ਦੱਸਿਆ। ਇਸ ਦੌਰਾਨ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਵਲੋਂ ਕੀਤੇ ਜਾ ਰਹੇ ਕੁਮੈਂਟਸ ਦਾ ਜਵਾਬ ਦਿੱਤਾ ਅਤੇ ਧੰਨਵਾਦ ਕੀਤਾ।


Tags: Gippy GrewalVideomanje bistreਗਿੱਪੀ ਗਰੇਵਾਲਵੀਡੀਓਮੰਜੇ ਬਿਸਤਰੇ