FacebookTwitterg+Mail

'ਮੰਜੇ ਬਿਸਤਰੇ' ਨੇ 5 ਦਿਨਾਂ 'ਚ ਬਣਾਇਆ ਕਮਾਈ ਦਾ ਨਵਾਂ ਰਿਕਾਰਡ

gippy grewal
19 April, 2017 04:12:38 PM
ਜਲੰਧਰ— ਪੰਜਾਬੀ ਗਾਇਕ ਅਤੇ ਅਭਿਨੇਤਾ ਗਿੱਪੀ ਗਰੇਵਾਲ ਦੀ 'ਮੰਜੇ ਬਿਸਤਰੇ' ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਓਪਨਿੰਗ ਫਿਲਮ ਬਣ ਚੁੱਕੀ ਹੈ। 'ਮੰਜੇ ਬਿਸਤਰੇ' ਦੀ ਰਿਕਾਰਡਤੋੜ ਕਮਾਈ ਦਾ ਸਿਲਸਿਲਾ ਜਾਰੀ ਹੈ। 'ਮੰਜੇ ਬਿਸਤਰੇ' ਲਈ ਸ਼ੁਰੂਆਤੀ ਵਿਕੈਂਡ ਕਾਫੀ ਸ਼ਾਨਦਾਰ ਰਿਹਾ ਹੈ। ਫਿਲਮ ਨੇ ਜਿਥੇ ਪਹਿਲੇ ਦਿਨ ਭਾਰਤ 'ਚ 2.25 ਤੇ ਦੂਜੇ ਦਿਨ 2.18 ਕਰੋੜ ਰੁਪਏ ਦੀ ਕਮਾਈ ਕੀਤੀ, ਉਥੇ ਤੀਜੇ ਦਿਨ ਭਾਵ ਐਤਵਾਰ ਨੂੰ ਫਿਲਮ ਨੇ ਜ਼ਬਰਦਸਤ 2.59 ਕਰੋੜ ਰੁਪਏ ਦੀ ਕਮਾਈ ਕੀਤੀ। 'ਮੰਜੇ ਬਿਸਤਰੇ' ਨੇ 5 ਦਿਨਾਂ 'ਚ 9.35 ਕਰੋੜ ਦਾ ਕਾਰੋਬਾਰ ਕੀਤਾ ਹੈ। ਇਸ ਫਿਲਮ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ। ਇਸ ਫਿਲਮ ਨੂੰ ਵਿਦੇਸ਼ਾਂ ਤੋਂ ਵੀ ਕਾਫੀ ਪਿਆਰ ਮਿਲ ਰਿਹਾ ਹੈ।
ਜ਼ਿਕਰਯੋਗ ਹੈ ਕਿ 'ਮੰਜੇ ਬਿਸਤਰੇ' 'ਚ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਅਤੇ ਜੱਗੀ ਸਿੰਘ, ਰਾਣਾ ਰਣਬੀਰ ਸਮੇਤ ਕਈ ਹੋਰ ਸਿਤਾਰਿਆਂ ਨੇ ਆਪਣੀ ਕਲਾ ਦਾ ਸ਼ਾਨਦਾਰ ਨਮੂਨਾ ਪੇਸ਼ ਕੀਤਾ ਹੈ। ਇਹ ਫਿਲਮ 1990 ਦੇ ਦਹਾਕੇ ਨੂੰ ਦਰਸਾਉਂਦੀ ਹੈ। 'ਮੰਜੇ ਬਿਸਤਰੇ' ਫਿਲਮ ਨੇ ਪੁਰਾਣੇ ਸਮੇਂ ਦੇ ਵਿਆਹਾਂ ਅਤੇ ਸੱਭਿਆਚਾਰ ਨੂੰ ਦਰਸਾਇਆ ਗਿਆ ਹੈ। ਗਿੱਪੀ ਗਰੇਵਾਲ ਦੀ ਇਹ ਫਿਲਮ ਸਾਡੇ ਪੰਜਾਬ ਦੇ ਪੁਰਾਣੇ ਸੱਭਿਆਚਾਰ, ਆਪਸੀ ਭਾਈਚਾਰੇ, ਰਿਸ਼ਤਿਆਂ ਅਤੇ ਰੀਤੀ-ਰਿਵਾਜ਼ਾਂ ਨੂੰ ਵਧੀਆ ਢੰਗ ਨਾਲ ਦਰਸਾਉਂਦੀ ਹੈ, ਜੋ ਕਿ ਅੱਜ-ਕਲ ਦੇ ਲੋਕ ਭੁੱਲਦੇ ਜਾ ਰਹੇ ਹਨ। ਮੌਜੂਦਾ ਦੌਰ 'ਚ ਮਾਮਾ, ਫੁੱਫੜ, ਤਾਏ, ਚਾਚੇ ਵਰਗੇ ਰਿਸ਼ਤਿਆਂ ਦੇ ਨਾਂ ਸਿਰਫ ਅੰਕਲ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ। ਗਿੱਪੀ ਗਰੇਵਾਲ ਦੀ ਇਹ ਫਿਲਮ ਦੇਖਣ ਤੋਂ ਬਾਅਦ ਦਰਸ਼ਕਾਂ ਨੂੰ ਪੁਰਾਣਾ ਸਮਾਂ ਯਾਦ ਆ ਗਿਆ। ਦਰਸ਼ਕਾਂ ਨੇ ਇਸ ਫਿਲਮ ਦੇ ਸਾਰੇ ਹੀ ਗੀਤਾਂ ਨੂੰ ਕਾਫੀ ਪਸੰਦ ਕੀਤਾ ਹੈ। ਇਸ ਫਿਲਮ ਨੇ ਦਰਸ਼ਕਾਂ ਦਾ ਰੱਜ ਕੇ ਮਨੋਰੰਜਨ ਕੀਤਾ।

Tags: Gippy GrewalManje BistreSonam BajwaBN SharmaGurpreet GhuggiKaramjit Anmolਗਿੱਪੀ ਗਰੇਵਾਲਮੰਜੇ ਬਿਸਤਰੇ