FacebookTwitterg+Mail

ਦੂਜੇ ਹਫਤੇ 'ਚ ਵੀ 'ਮੰਜੇ ਬਿਸਤਰੇ' ਨੇ ਜਾਰੀ ਰੱਖਿਆ ਕਮਾਈ ਦਾ ਸਿਲਸਿਲਾ, ਕੀਤਾ ਇੰਨੇ ਕਰੋੜ ਦਾ ਕਾਰੋਬਾਰ

gippy grewal
24 April, 2017 10:31:07 PM
ਜਲੰਧਰ— ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਓਪਨਿੰਗ ਫਿਲਮ ਬਣ ਚੁੱਕੀ 'ਮੰਜੇ ਬਿਸਤਰੇ' ਦੀ ਰਿਕਾਰਡ ਤੋੜ ਕਮਾਈ ਦਾ ਸਿਲਸਿਲਾ ਜਾਰੀ ਹੈ। 'ਮੰਜੇ ਬਿਸਤਰੇ' ਲਈ ਸ਼ੁਰੂਆਤੀ ਵਿਕੈਂਡ ਬਹੁਤ ਹੀ ਸ਼ਾਨਦਾਰ ਰਿਹਾ ਹੈ। ਫਿਲਮ ਨੇ ਜਿਥੇ ਪਹਿਲੇ ਦਿਨ ਭਾਰਤ 'ਚ 2.25 ਤੇ ਦੂਜੇ ਦਿਨ 2.18 ਕਰੋੜ ਰੁਪਏ ਦੀ ਕਮਾਈ ਕੀਤੀ, ਉਥੇ ਤੀਜੇ ਦਿਨ ਭਾਵ ਐਤਵਾਰ ਨੂੰ ਫਿਲਮ ਨੇ ਜ਼ਬਰਦਸਤ 2.59 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਦੇ ਨਾਲ ਭਾਰਤ 'ਚ 'ਮੰਜੇ ਬਿਸਤਰੇ' ਪਹਿਲੇ ਤਿੰਨ ਦਿਨਾਂ 'ਚ ਕੁਲ 7.02 ਕਰੋੜ ਰੁਪਏ ਕਮਾਉਣ 'ਚ ਸਫਲ ਰਹੀ ਹੈ। ਅੰਤਰਰਾਸ਼ਟਰੀ ਕਮਾਈ ਵੱਲ ਨਜ਼ਰ ਮਾਰੀ ਜਾਵੇ ਤਾਂ ਫਿਲਮ ਨੇ ਪਹਿਲੇ ਦਿਨ 2.86 ਕਰੋੜ ਰੁਪਏ ਦੀ ਕਮਾਈ ਕੀਤੀ।
'ਮੰਜੇ ਬਿਸਤਰੇ' ਨੇ ਦੂਜੇ ਵਿਕੈਂਡ 'ਚ ਵੀ ਕਮਾਈ ਦਾ ਸਿਲਸਿਲਾ ਕਾਇਮ ਰੱਖਿਆ ਹੈ। ਦੂਜੇ ਹਫਤੇ ਦੇ ਸ਼ੁੱਕਰਵਾਰ ਨੂੰ 'ਮੰਜੇ ਬਿਸਤਰੇ' ਨੇ 80 ਲੱਖ, ਸ਼ਨੀਵਾਰ 1.10 ਕਰੋੜ ਰੁਪਏ, ਐਤਵਾਰ 1.25 ਕਰੋੜ ਦੀ ਕਮਾਈ ਕੀਤੀ ਹੈ। ਦੂਜੇ ਵਿਕੈਂਡ ਦੀ ਪੂਰੀ ਕਮਾਈ 3.42 ਕਰੋੜ ਰੁਪਏ ਹੈ। 'ਮੰਜੇ ਬਿਸਤਰੇ' ਦੇ ਪਹਿਲੇ ਅਤੇ ਦੂਜੇ ਹਫਤੇ ਦੇ 3 ਦਿਨਾਂ ਦੀ ਕਮਾਈ ਨੂੰ ਮਿਲਾ ਕੇ ਹੁਣ ਤੱਕ 14.71 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। 'ਮੰਜੇ ਬਿਸਤਰੇ' ਫਿਲਮ ਦਰਸ਼ਕਾਂ ਤੇ ਫਿਲਮ ਸਮੀਖਿਅਕਾਂ ਵਲੋਂ ਵੀ ਕਾਫੀ ਪਸੰਦ ਕੀਤੀ ਜਾ ਰਹੀ ਹੈ। 90 ਦੇ ਦਹਾਕੇ ਦੇ ਵਿਆਹ ਦੇ ਆਲੇ-ਦੁਆਲੇ ਬਣਾਈ ਗਈ ਫਿਲਮ 'ਮੰਜੇ ਬਿਸਤਰੇ' ਨਾਲ ਹਰ ਆਮ ਤੇ ਖਾਸ ਇਨਸਾਨ ਜੁੜਿਆ ਮਹਿਸੂਸ ਕਰ ਰਿਹਾ ਹੈ।'ਮੰਜੇ ਬਿਸਤਰੇ' 'ਚ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਅਤੇ ਜੱਗੀ ਸਿੰਘ, ਰਾਣਾ ਰਣਬੀਰ ਸਮੇਤ ਕਈ ਹੋਰ ਸਿਤਾਰਿਆਂ ਨੇ ਆਪਣੀ ਕਲਾ ਦਾ ਸ਼ਾਨਦਾਰ ਨਮੂਨਾ ਪੇਸ਼ ਕੀਤਾ ਹੈ।

Tags: Manje BistreGippy GrewalSonam BajwaBN SharmaGurpreet GhuggiKaramjit AnmolJaggi Singhਮੰਜੇ ਬਿਸਤਰੇਗਿੱਪੀ ਗਰੇਵਾਲਸੋਨਮ ਬਾਜਵਾ