FacebookTwitterg+Mail

ਗਿੱਪੀ-ਬੋਹੇਮੀਆ ਲੈ ਕੇ ਆ ਰਹੇ ਹਨ 'ਕਾਰ ਨੱਚਦੀ', ਹੋਵੇਗਾ ਸਭ ਤੋਂ ਮਹਿੰਗਾ ਪੰਜਾਬੀ ਗੀਤ

gippy grewal bohemia car nachdi
29 May, 2017 04:51:31 PM

ਜਲੰਧਰ— 'ਮੁੰਡਾ ਹੋ ਗਿਆ ਸ਼ਰਾਬੀ' ਤੇ 'ਟੌਹਰ' ਵਰਗੇ ਹਿੱਟ ਗੀਤ ਦੇ ਚੁੱਕੇ ਗਿੱਪੀ ਗਰੇਵਾਲ ਤੇ ਬੋਹੇਮੀਆ 'ਕਾਰ ਨੱਚਦੀ' ਗੀਤ 'ਚ ਮੁੜ ਇਕੱਠੇ ਕੰਮ ਕਰਨ ਜਾ ਰਹੇ ਹਨ। 'ਕਾਰ ਨੱਚਦੀ' ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਸਭ ਤੋਂ ਮਹਿੰਗਾ ਗੀਤ ਹੋਵੇਗਾ, ਜਿਸ ਦੀ ਸ਼ੂਟਿੰਗ ਲਾਸ ਏਂਜਲਸ 'ਚ ਹੋਈ ਹੈ। ਗੀਤ ਨੂੰ ਗਿੱਪੀ ਗਰੇਵਾਲ ਨੇ ਗਾਇਆ ਹੈ, ਜਦਕਿ ਬੋਹੇਮੀਆ ਨੇ ਇਸ 'ਚ ਰੈਪ ਕੀਤੀ ਹੈ।
'ਕਾਰ ਨੱਚਦੀ' ਗੀਤ ਦਾ ਸੰਗੀਤ ਬੀ ਪਰਾਕ ਨੇ ਦਿੱਤਾ ਹੈ ਤੇ ਇਸ ਦੇ ਬੋਲ ਜਾਨੀ ਨੇ ਲਿਖੇ ਹਨ। ਗਿੱਪੀ ਪਹਿਲਾਂ ਵੀ ਜਾਨੀ ਤੇ ਬੀ ਪਰਾਕ ਨਾਲ 'ਆਸਕਰ' ਵਰਗਾ ਹਿੱਟ ਗੀਤ ਦੇ ਚੁੱਕੇ ਹਨ। 'ਕਾਰ ਨੱਚਦੀ' ਗੀਤ 13 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦੀ ਵੀਡੀਓ ਬਲਜੀਤ ਸਿੰਘ ਦਿਓ ਨੇ ਬਣਾਈ ਹੈ ਤੇ ਇਸ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ।


Tags: Gippy Grewal Bohemia Car Nachdi Taur Munda Hogaya Sharabi B Praak Jaani ਗਿੱਪੀ ਗਰੇਵਾਲ ਬੋਹੇਮੀਆ ਕਾਰ ਨੱਚਦੀ