FacebookTwitterg+Mail

ਗਿੱਪੀ ਗਰੇਵਾਲ ਦੀ ਇਹ ਲੁੱਕ ਕਰ ਦੇਵੇਗੀ ਤੁਹਾਨੂੰ ਵੀ ਹੈਰਾਨ, ਤਸਵੀਰ ਵਾਇਰਲ

gippy grewal first look from the movie lucknow central
20 April, 2017 06:07:30 PM
ਜਲੰਧਰ— ਗਿੱਪੀ ਗਰੇਵਾਲ ਦੀ ਅਗਾਮੀ ਰਿਲੀਜ਼ ਹੋਣ ਵਾਲੀ ਫਿਲਮ ਦਾ ਨਾਂ 'ਲਖਨਊ ਸੈਂਟਰਲ' ਹੈ। ਇਹ ਇਕ ਬਾਲੀਵੁੱਡ ਫਿਲਮ ਹੈ, ਜਿਸ 'ਚ ਗਿੱਪੀ ਗਰੇਵਾਲ, ਫਰਹਾਨ ਅਖਤਰ ਤੇ ਡਾਇਨਾ ਪੈਂਟੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ 'ਚ ਗਿੱਪੀ ਗਰੇਵਾਲ ਦੀ ਲੁੱਕ ਦੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਬਿਲਕੁਲ ਅਲੱਗ ਨਜ਼ਰ ਆ ਰਹੇ ਹਨ।
ਸਾਹਮਣੇ ਆਈ ਇਸ ਤਸਵੀਰ 'ਚ ਫਰਹਾਨ ਅਖਤਰ ਵੀ ਗਿੱਪੀ ਗਰੇਵਾਲ ਨਾਲ ਨਜ਼ਰ ਆ ਰਹੇ ਹਨ। ਗਿੱਪੀ ਗਰੇਵਾਲ ਨੇ ਹੱਥਾਂ 'ਚ ਕੱਪ ਫੜ ਕੇ ਰੱਖਿਆ ਹੈ, ਜਦਕਿ ਫਰਹਾਨ ਅਖਤਰ ਦੇ ਹੱਥਾਂ 'ਚ ਖਾਣੇ ਦੀ ਪਲੇਟ ਨਜ਼ਰ ਆ ਰਹੀ ਹੈ। ਇਹ ਤਸਵੀਰ ਕਿਸੇ ਢਾਬੇ ਦੇ ਸੈੱਟ ਦੀ ਹੈ। 'ਲਖਨਊ ਸੈਂਟਰਲ' ਦਾ ਨਿਰਮਾਣ ਨਿਖਿਲ ਅਡਵਾਨੀ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਰਿਲੀਜ਼ ਹੋਈ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਸਟਾਰਰ ਫਿਲਮ 'ਮੰਜੇ ਬਿਸਤਰੇ' ਸਿਨੇਮਾਘਰਾਂ 'ਚ ਧਮਾਲ ਮਚਾ ਰਹੀ ਹੈ। ਫਿਲਮ ਨੇ ਪੰਜਾਬੀ ਸਿਨੇਮਾ 'ਚ ਕਈ ਇਤਿਹਾਸ ਰਚੇ ਹਨ ਤੇ ਲੋਕਾਂ ਦੀ ਭੀੜ ਅਜੇ ਤਕ ਸਿਨੇਮਾਘਰਾਂ 'ਚ ਫਿਲਮ ਨੂੰ ਦੇਖਣ ਲਈ ਉਮੜ ਰਹੀ ਹੈ।

Tags: Gippy Grewal Lucknow Central Farhan Akhtar ਗਿੱਪੀ ਗਰੇਵਾਲ ਲਖਨਊ ਸੈਂਟਰਲ ਫਰਹਾਨ ਅਖਤਰ