ਮੁੰਬਈ(ਬਿਊਰੋ)— 'ਮੁੰਡਾ ਹੋ ਗਿਆ ਸ਼ਰਾਬੀ', 'ਟੌਹਰ' ਤੇ 'ਕਾਰ ਨੱਚਦੀ' ਵਰਗੇ ਸੁਪਰਹਿੱਟ ਗੀਤ ਦੇ ਚੁੱਕੇ ਨਾਮੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦਾ ਕਾਫੀ ਸਮੇਂ ਤੋਂ ਉਡੀਕਿਆ ਜਾ ਰਿਹਾ ਨਵਾਂ ਗੀਤ 'ਵੇਲਣਾ' ਰਿਲੀਜ਼ ਹੋ ਗਿਆ ਹੈ। ਹਾਲ ਹੀ 'ਚ ਉਨ੍ਹਾਂ ਦੇ ਇਸ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ। ਟੀਜ਼ਰ 'ਚ ਗਿੱਪੀ ਗਰੇਵਾਲ ਦੀ ਅਦਾਕਾਰੀ ਨੇ ਗੀਤ ਪ੍ਰਤੀ ਲੋਕਾਂ ਦੀ ਉਤਸੁਕਤਾ ਨੂੰ ਹੋਰ ਵੀ ਵਧਾ ਦਿੱਤੀ ਸੀ। ਹੁਣ ਉਨ੍ਹਾਂ ਦੀ ਉਡੀਕ ਖਤਮ ਹੋ ਗਈ ਹੈ। ਇਸ ਗੀਤ 'ਚ ਗਿੱਪੀ ਗਰੇਵਾਲ ਕਾਫੀ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਇਸ ਗੀਤ 'ਚ ਪੰਜਾਬੀ ਗੀਤਾਂ ਦੀ ਮਸ਼ਹੂਰ ਮਾਡਲ ਗਿੰਨੀ ਕਪੂਰ ਦੀ ਗਿੱਪੀ ਨਾਲ ਸ਼ਾਦਾਰ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।
ਜ਼ਿਕਰਯੋਗ ਹੈ ਕਿ 'ਵੇਲਣਾ' ਗੀਤ ਨੂੰ ਕਲਮਬੱਧ ਨਾਮੀ ਗਾਇਕ ਤੇ ਲੇਖਕ ਹੈਪੀ ਰਾਏਕੋਟੀ ਨੇ ਕੀਤਾ ਹੈ ਅਤੇ ਮਿਊਜ਼ਿਕ ਜੱਸੀ ਕਤਿਆਲ ਨੇ ਦਿੱਤਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ 'ਵੇਲਣਾ' ਗੀਤ ਗਿੱਪੀ ਗਰੇਵਾਲ ਦੇ ਖੁਦ ਦੇ ਬੈਨਰ 'ਹੰਬਲ ਮਿਊਜ਼ਿਕ' ਰਾਹੀਂ ਤਿਆਰ ਕੀਤਾ ਗਿਆ ਹੈ। ਇਹ ਗੀਤ ਦੇਖਣ 'ਚ ਧਮਾਕੇਦਾਰ ਤੇ ਫਨੀ ਹੈ।