FacebookTwitterg+Mail

ਖਤਮ ਹੋਈ 'ਗੋਲਮਾਲ ਅਗੇਨ' ਦੀ ਸ਼ੂਟਿੰਗ, ਅਰਸ਼ਦ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

golmaal again
22 August, 2017 07:49:53 PM

ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਰੋਹਿਤ ਸ਼ੈੱਟੀ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਗੋਲਮਾਲ ਅਗੇਨ' ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਹਾਲਾਕਿ ਕਰੋੜਾਂ ਲੋਕ ਇਸ ਫਿਲਮ ਦਾ ਇੰਤਜ਼ਾਰ ਕਰ ਰਹੇ ਹਨ। ਆਖਿਰਕਾਰ ਇਸ ਫਿਲਮ ਦੀ ਸ਼ੂਟਿੰਗ ਖਤਮ ਹੋ ਚੁੱਕੀ ਹੈ। ਦਰਸਅਲ ਹਾਲ ਹੀ 'ਚ ਖੁਦ ਅਰਸ਼ਦ ਵਾਰਸੀ ਨੇ ਟਵੀਟ 'ਤੇ ਇਹ ਜਾਣਕਾਰੀ ਦਿੱਤੀ ਹੈ। ਅਰਸ਼ਦ ਨੇ ਆਪਣੇ ਟਵਿਟਰ 'ਤੇ ਲਿਖਿਆ, ''ਫਿਲਮ ਖਤਮ ਹੋਈ...ਇਹ ਚੋਥੀ ਵਾਰ ਹੈ ਅਤੇ ਹਰ ਦਫਾ ਗੋਲਮਾਲ ਦਾ ਸਫਰ ਪਾਗਲਪੰਤੀ ਨਾਲ ਭਰਿਆ ਰਹਿੰਦਾ ਹੈ। ਅਰਸ਼ਦ ਨੇ ਆਪਣੇ ਇਸ ਟਵੀਟ ਰਾਹੀ ਇਕ ਤਸਵੀਰ ਪੋਸਟ ਕੀਤੀ ਹੈ ਜਿਸ 'ਚ ਉਨ੍ਹਾਂ ਨਾਲ ਕੁਨਾਲ ਖੇਮੂ ਅਤੇ ਤੁਸ਼ਾਰ ਕਪੂਰ ਦਿਖ ਰਹੇ ਹਨ।


ਤੁਹਾਨੂੰ ਇਹ ਦੱਸ ਦੇਈਏ ਕਿ ਅਜੇ ਦੇਵਗਨ ਦੀ ਆਉਣ ਵਾਲੀ ਇਹ ਫਿਲਮ ਇਸ ਸਾਲ ਦੀਵਾਲੀ 'ਤੇ ਰਿਲੀਜ਼ ਹੋਵੇਗੀ ਜਿਸਦੀ ਟੱਕਰ ਆਮਿਰ ਖਾਨ ਦੀ ਆਉਣ ਵਾਲੀ ਫਿਲਮ 'ਸੁਪਰਸਟਾਰ' ਨਾਲ ਹੋਵੇਗੀ। ਇਸ ਫਿਲਮ 'ਚ ਆਮਿਰ ਖਾਨ ਅਹਿਮ ਕਿਰਦਾਰ 'ਚ ਨਹੀਂ ਹਨ ਪਰ ਫਿਲਮ 'ਚ ਉਨ੍ਹਾਂ ਦਾ ਕੈਮਿਊ ਕਿਰਦਾਰ ਹੈ।


Tags: Bollywood actor Golmaal Again Ajay Devgan Arshad Warsi Kareena Kapoor ਰੋਹਿਤ ਸ਼ੈੱਟੀ ਗੋਲਮਾਲ ਅਗੇਨ