FacebookTwitterg+Mail

Box Office : 'ਗੋਲਮਾਲ ਅਗੇਨ' ਨੇ ਕਮਾਈ ਦੇ ਮਾਮਲੇ 'ਚ ਵੀਕੈਂਡ 'ਤੇ ਪਾਈਆਂ ਧਮਾਲਾਂ, ਜਾਣੋ ਕਲੈਕਸ਼ਨ

golmaal again
23 October, 2017 06:09:21 PM

ਮੁੰਬਈ (ਬਿਊਰੋ)— ਨਿਰਦੇਸ਼ਕ ਰੋਹਿਤ ਸ਼ੈੱਟੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਗੋਲਮਾਲ ਅਗੇਨ' ਹਾਲ ਹੀ 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਇਸ ਫਿਲਮ ਨੇ ਰਿਲੀਜ਼ ਹੁੰਦੇ ਹੀ ਵੀਕੈਂਡ 'ਚ ਬਾਕਸ ਆਫਿਸ 'ਤੇ ਧੁੰਮਾਂ ਪਾ ਦਿੱਤੀਆਂ। ਟਰੇਡ ਐਨਾਲਿਸਟ ਤਰਣ ਆਦਰਸ਼ ਮੁਤਾਬਕ ਫਿਲਮ ਨੇ ਰਿਲੀਜ਼ ਦੇ ਪਹਿਲੇ ਦਿਨ ਸ਼ੁਕਰਵਾਰ 30.14 ਕਰੋੜ, ਦੂਜੇ ਦਿਨ ਸ਼ਨੀਵਾਰ 28.37 ਕਰੋੜ ਅਤੇ ਤੀਜੇ ਦਿਨ ਐਤਵਾਰ 29.09 ਕਰੋੜ ਦੀ ਕਮਾਈ ਕਰ ਲਈ ਹੈ, ਜਿਸ ਨੂੰ ਇਕ ਬੰਪਰ ਕਮਾਈ ਕਿਹਾ ਜਾ ਸਕਦਾ ਹੈ। ਫਿਲਮ ਨੇ ਕੁੱਲ ਮਿਲਾ ਕੇ ਵੀਕੈਂਡ 'ਤੇ 87.60 ਕਰੋੜ ਦਾ ਕਾਰੋਬਾਰ ਕਰ ਲਿਆ ਹੈ।


ਦੱਸਣਯੋਗ ਹੈ ਕਿ 'ਗੋਲਮਾਲ' ਦੀ ਇਹ ਚੋਥੀ ਸੀਰੀਜ਼ ਹੈ। ਇਹ ਫਿਲਮ ਮਨੋਰੰਜਨ ਨਾਲ ਭਰਪੂਰ ਹੈ ਜਿਸ 'ਚ ਅਜੇ ਦੇਵਗਨ, ਅਰਸ਼ਦ ਵਾਰਸੀ, ਤੁਸ਼ਾਰ ਕਪੂਰ, ਕੁਣਾਲ ਖੇਮੂ, ਸ਼੍ਰੇਅਸ ਤਲਪੜੇ, ਜੌਨੀ ਲੀਵਰ, ਸੰਜੇ ਮਿਸ਼ਰਾ, ਮੁਕੇਸ਼ ਤਿਵਾਰੀ, ਤੱਬੂ, ਪਰਿਣੀਤੀ ਚੋਪੜਾ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਦਿਖਾਈ ਦੇ ਰਹੇ ਹਨ। ਇਹ ਫਿਲਮ 3000 ਸਕ੍ਰੀਨਜ਼ 'ਤੇ ਰਿਲੀਜ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags: Ajay Devgan Golmaal Again Arshad Warsi Parineeti Chopra Box Office Hindi Film