FacebookTwitterg+Mail

Box Office : ਚੋਥੇ ਹਫਤੇ ਵੀ ਜਾਰੀ ਰਿਹੈ 'ਗੋਲਮਾਲ ਅਗੇਨ' ਦੀ ਕਮਾਈ ਦਾ ਸਿਲਸਿਲਾ, ਜਾਣੋ ਕਲੈਕਸ਼ਨ

golmaal again
17 November, 2017 07:40:07 PM

ਮੁੰਬਈ (ਬਿਊਰੋ)— ਨਿਰਦੇਸ਼ਕ ਰੋਹਿਤ ਸ਼ੈੱਟੀ ਦੇ ਨਿਰਦੇਸ਼ਨ 'ਚ ਬਣੀ ਗੋਲਮਾਲ ਸੀਰੀਜ਼ ਦੀ ਚੋਥੀ ਫਿਲਮ 'ਗੋਲਮਾਲ ਅਗੇਨ' ਨੂੰ ਰਿਲੀਜ਼ ਹੋਏ 4 ਹਫਤੇ ਬੀਤ ਚੁੱਕੇ ਹਨ ਪਰ ਅਜੇ ਵੀ ਬਾਕਸ ਆਫਿਸ 'ਤੇ ਫਿਲਮ ਦੀ ਕਮਾਈ ਦਾ ਸਿਲਸਿਲਾ ਜਾਰੀ ਹੈ। ਫਿਲਮ ਨੇ ਚੋਥੇ ਹਫਤੇ ਦੇ ਪਹਿਲੇ ਦਿਨ ਸ਼ੁਕਰਵਾਰ 62 ਲੱਖ, ਸ਼ਨੀਵਾਰ 1.16 ਕਰੋੜ, ਐਤਵਾਰ 1.69 ਕਰੋੜ, ਸੋਮਵਾਰ 41 ਲੱਖ, ਮੰਗਲਵਾਰ 50 ਲੱਖ, ਬੁੱਧਵਾਰ 39 ਲੱਖ, ਵੀਰਵਾਰ 40 ਲੱਖ ਦੀ ਕਮਾਈ ਕਰ ਲਈ ਹੈ। ਇਸ ਹਿਸਾਬ ਨਾਲ ਫਿਲਮ ਨੇ ਕੁੱਲ ਮਿਲਾ ਕੇ ਹੁਣ ਤੱਕ 28 ਦਿਨਾਂ 'ਚ 203.13 ਕਰੋੜ ਦੀ ਸ਼ਾਨਦਾਰ ਕਮਾਈ ਕਰ ਲਈ ਹੈ।


ਦੱਸਣਯੋਗ ਹੈ ਕਿ 'ਗੋਲਮਾਲ ਅਗੇਨ' ਬਾਲੀਵੁੱਡ ਦੀ ਸੁਪਰਹਿੱਟ ਫਿਲਮ ਬਣ ਚੁੱਕੀ ਹੈ। ਰਿਲੀਜ਼ਿੰਗ ਦੇ ਪਹਿਲੇ ਦਿਨ ਤੋਂ ਹੀ ਇਸਨੇ ਆਪਣੇ ਨਾਂ ਕਈ ਰਿਕਾਰਡ ਦਰਜ ਕਰਵਾ ਲਏ ਹਨ। ਅਜੇ ਦੇਵਗਨ, ਅਰਸ਼ਦ ਵਾਰਸੀ, ਤੁਸ਼ਾਰ ਕਪੂਰ, ਪਰਿਣੀਤੀ ਚੋਪੜਾ, ਤੱਬੂ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਨਜ਼ਰ ਆ ਰਹੇ ਹਨ। ਇਹ ਫਿਲਮ ਕਰੀਬ 3500 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਅਤੇ ਫਿਲਮ ਦਾ ਬਜ਼ਟ ਕਰੀਬ 100 ਕਰੋੜ ਦੱਸਿਆ ਜਾ ਰਿਹਾ ਹੈ ਜਿਸ 'ਚ 80 ਕਰੋੜ ਪ੍ਰੋਡਕਸ਼ਨ ਅਤੇ 20 ਕਰੋੜ ਪ੍ਰਮੋਸ਼ਨ ਦੀ ਲਾਗਤ ਦੱਸੀ ਜਾ ਰਹੀ ਹੈ।

 


Tags: Ajay Devgan Golmaal Again Arshad Warsi Parineeti Chopra Box Office Hindi Film