FacebookTwitterg+Mail

ਪਹਿਲੀ ਵਾਰ ਜਦੋਂ ਗਜ਼ਲ ਖਤਮ ਕਰਦੇ ਹੀ ਬੇਗਮ ਅਖਤਰ ਨੇ ਕਿਹਾ, 'ਮੇਰਾ ਨਾਮ ਅਖਤਰੀ ਬਾਈ ਫੈਜ਼ਾਬਾਦ' ਹੈ

google doodle celebrates 103rd birth anniversary of renowned singer begum akhtar
07 October, 2017 03:18:14 PM

ਮੁੰਬਈ(ਬਿਊਰੋ)— ਮਸ਼ਹੂਰ ਸ਼ਾਇਰ ਕੈਫੀ ਆਜਮੀ ਨੇ ਬੇਗਮ ਅਖਤਰ ਬਾਰੇ ਕਿਹਾ ਸੀ ਗਜ਼ਲ ਦੇ ਦੋ ਮਾਈਨੇ ਹੁੰਦੇ ਹਨ ਪਹਿਲਾ ਗਜ਼ਲ ਅਤੇ ਦੂਜਾ ਬੇਗਮ ਅਖਤਰ। 'ਮੱਲਿਕਾ-ਏ-ਗਜ਼ਲ' ਪਦਮਭੂਸ਼ਨ ਬੇਗਮ ਅਖਤਰ ਦਾ ਅੱਜ ਜਨਮਦਿਨ ਹੈ। ਰੈਪ ਅਤੇ ਰੀਮਿਕਸ ਦੇ ਜ਼ਮਾਨੇ ਵਿਚ ਅੱਜ ਵੀ ਇਸ ਫਨਕਾਰ ਨੂੰ ਗੂਗਲ ਵੀ ਡੂਡਲ ਦੇ ਜ਼ਰੀਏ ਯਾਦ ਕਰ ਰਿਹਾ। ਬੇਗਮ ਅਖਤਰ ਦੀ ਆਵਾਜ਼ ਰਿਕਾਡਿੰਗ ਦੇ ਸ਼ੁਰੂਆਤੀ ਦੌਰ ਵਿਚ ਦਰਜ਼ ਕੀਤੀ ਗਈ ਉਹ ਸਵਰ ਲਹਰੀਆਂ ਹਨ। ਉਨ੍ਹਾਂ ਦੀ ਗਾਇਕੀ ਸਕੂਨ ਅਤੇ ਮਰਹਮ ਦਿੰਦੀ ਹੈ। ਕਦੇ-ਕਦੇ ਤਾਂ ਹੈਰਾਨੀ ਹੁੰਦੀ ਹੈ ਕਿ ਅਖਤਰੀ ਬਾਈ ਨਾ ਹੁੰਦੀ ਤਾਂ ਆਸ਼ਿਕ ਕੀ ਕਰਦੇ ਅਤੇ ਕਿੱਥੇ ਜਾਂਦੇ।

Punjabi Bollywood Tadka

7 ਅਕਤੂਬਰ 1914  ਨੂੰ ਉੱਤਰ ਪ੍ਰਦੇਸ਼ ਦੇ ਫੈਜ਼ਾਬਾਦ ਵਿਚ ਰਹਿਣ ਵਾਲੇ ਇੱਕ ਕੁਲੀਨ ਪਰਿਵਾਰ ਵਿਚ ਉਨ੍ਹਾਂ ਨੇ ਜਨਮ ਲਿਆ। ਮਾਂ-ਬਾਪ ਨੇ ਬਹੁਤ ਪਿਆਰ ਨਾਲ ਨਾਂ ਰੱਖਿਆ 'ਬਿੱਬੀ'। 'ਬਿੱਬੀ' ਨੂੰ ਸੰਗੀਤ  ਨਾਲ 7 ਸਾਲ ਦੀ ਉਮਰ ਵਿਚ ਪਿਆਰ ਹੋ ਗਿਆ, ਜਦੋਂ ਉਸ ਨੇ ਥਿਏਟਰ ਅਦਾਕਾਰਾ ਚੰਦਾ ਦਾ ਗੀਤ ਸੁਣਿਆ, ਉਸ ਜ਼ਮਾਨੇ ਦੇ ਮਸ਼ਹੂਰ ਸੰਗੀਤ ਉਸਤਾਦ ਅਤਾ ਮੁਹੰਮਦ ਖਾਨ, ਅਬਦੁਲ ਵਾਹਦ ਖਾਨ ਅਤੇ ਪਟਿਆਲਾ ਘਰਾਨੇ ਦੇ ਉਸਤਾਦ ਝੰਡੇ ਖਾਨ ਤੋਂ ਉਨ੍ਹਾਂ ਨੂੰ ਸ਼ਾਸਤਰੀ ਸੰਗੀਤ ਦੀ ਸਿੱਖਿਆ ਮਿਲੀ। 'ਯੇ ਨਾ ਥੀ ਹਮਾਰੀ ਕਿਸਮਤ', 'ਏ ਮੁਹੱਬਤ ਤੇਰੇ ਅੰਜਾਮ ਪੇ ਰੋਨਾ ਆਇਆ' ਅਖਤਰੀ ਬਾਈ ਦੀਆਂ ਸਭ ਤੋਂ ਮਸ਼ਹੂਰ ਗਜਲਾਂ ਹਨ।

Punjabi Bollywood Tadka
ਸਾਲ 1930 ਵਿਚ ਬਿੱਬੀ ਹੁਣ ਅਖਤਰੀ ਹੋ ਗਈ ਸੀ। 15 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਮੰਚ 'ਤੇ ਪਹਿਲਾਂ ਕਲਾਮ ਪੇਸ਼ ਕੀਤਾ ਤਾਂ ਸਾਹਮਣੇ ਬੈਠੀ ਮਸ਼ਹੂਰ ਕਵਿਤਰੀ ਸਰੋਜਨੀ ਨਾਇਡੂ ਫਿਦਾ ਹੋ ਗਈ ਅਤੇ ਖੁਸ਼ ਹੋ ਕੇ ਉਨ੍ਹਾਂ ਨੁੰ ਸਾੜੀ ਗਿਫਟ ਕੀਤੀ।

Punjabi Bollywood Tadka

ਇਸ ਗਜ਼ਲ ਦੇ ਬੋਲ ਹਨ, ''ਤੂਨੇ ਬੂਟੇ ਏ ਹਰਜਾਈ ਤੂਨੇ ਬੂਟੇ ਹਰਜਾਈ ਕੁੱਛ ਅਜਿਹੀ ਅਦਾ ਪਾਈ, ਤਾਕਤਾ ਤੇਰੀ ਸੂਰਤ ਹਰੇਕ ਤਮਾਸ਼ਾਈ। ਗਜ਼ਲ ਖਤਮ ਕਰ ਉਹ ਆਖਿਰ ਵਿਚ ਇੱਕ ਲਾਈਨ ਜਲਦਬਾਜ਼ੀ ਵਿਚ ਕਹਿੰਦੀ, ਮੇਰਾ ਨਾਮ ਅਖਤਰੀ ਬਾਈ ਫੈਜਾਬਾਦ''। ਬਿੱਬੀ ਬਹੁਤ ਜਲਦ ਗਜ਼ਲ, ਠੁਮਰੀ, ਟੱਪਾ, ਦਾਦਰਾ ਅਤੇ ਖਿਆਲ ਗਾਉਣ ਲੱਗੀ। ਅੱਗੇ ਚੱਲ ਕੇ ਹਿੰਦੁਸਤਾਨ ਨੇ ਉਨ੍ਹਾਂ ਨੂੰ 'ਮੱਲਿਕਾ-ਏ-ਗਜਲ' ਕਿਹਾ ਅਤੇ ਪਦਮਭੂਸ਼ਨ ਨਾਲ ਨਵਾਜਿਆ। ਹਿੰਦੁਸਤਾਨ ਵਿਚ ਸ਼ਾਸਤਰੀ ਰਾਗ 'ਤੇ ਆਧਾਰਿਤ ਗਜ਼ਲ ਗਾਇਕੀ ਨੂੰ ਉਚਾਈਆਂ 'ਤੇ ਪਹੁੰਚਾਣ ਦਾ ਸਿਹਰਾ ਅਖਤਰੀ ਬਾਈ ਦੇ ਸਿਰ 'ਤੇ ਬੰਨਣਾ ਚਾਹੀਦਾ ਹੈ।


Tags: Google DoodleCelebrates 103rd Birth Anniversary Begum Akhtar