FacebookTwitterg+Mail

ਕਪਿਲ ਦੇ ਸ਼ੋਅ 'ਚ ਹੋਇਆ ਵੱਡਾ ਖੁਲਾਸਾ, ਗਰਭ ਅਵਸਥਾ ਦੌਰਾਨ ਗੋਵਿੰਦਾ ਦੀ ਪਤਨੀ ਧਰਮਿੰਦਰ-ਅਮਿਤਾਭ ਦੀਆਂ ਰੱਖਦੀ ਸੀ ਤਸਵੀਰ

govinda
25 February, 2017 12:26:14 PM
ਮੁੰਬਈ— ਬਾਲੀਵੁੱਡ ਅਭਿਨੇਤਾ ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ ਨੇ ਖੁਲਾਸਾ ਕਰਦੇ ਹੋਏ ਦੱਸਿਆ ਹੈ ਕਿ, 'ਜਦੋਂ ਮੈਂ ਗਰਭਵਤੀ ਸੀ ਤਾਂ ਉਸ ਸਮੇਂ ਮੈਂ ਆਪਣੇ ਆਲੇ-ਦੁਆਲੇ ਮਸ਼ਹੂਰ ਅਦਾਕਾਰਾਂ ਅਮਿਤਾਭ ਬੱਚਨ ਅਤੇ ਧਰਮਿੰਦਰ ਦੀਆਂ ਤਸਵੀਰਾਂ ਰੱਖਦੀ ਸੀ, ਕਿਉਂਕਿ ਮੇਰੀ ਮਨੋਇੱਛਾ ਸੀ ਕਿ ਸਾਡਾ ਬੱਚਾ ਵੀ ਇਨ੍ਹਾਂ ਕਲਾਕਾਰਾਂ ਵਰਗਾ ਸੋਹਣਾ ਅਤੇ ਗੁਣਕਾਰੀ ਹੋਵੇ।'
ਜ਼ਿਕਰਯੋਗ ਹੈ ਕਿ, ਗੋਵਿੰਦਾ ਕਾਫੀ ਸਮੇਂ ਫਿਲਮੀ ਪਰਦੇ ਤੋਂ ਗਾਇਬ ਸੀ। ਹੁਣ ਗੋਵਿੰਦਾ ਆਪਣੀ ਆਉਣ ਵਾਲੀ ਫਿਲਮ 'ਆ ਗਿਆ ਹੀਰੋ' ਨਾਲ ਸਿਲਵਰ ਸਕ੍ਰੀਨ 'ਤੇ ਵਾਪਸੀ ਕਰ ਰਿਹਾ ਹੈ। ਗੋਵਿੰਦਾ ਅਤੇ ਸੁਨੀਤਾ ਆਉਣ ਵਾਲੀ ਫਿਲਮ 'ਆ ਗਿਆ ਹੀਰੋ' ਦੇ ਪ੍ਰਚਾਰ ਦੇ ਸਿਲਸਿਲੇ 'ਚ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ 'ਦਿ ਕਪਿਲ ਸ਼ਰਮਾ' 'ਚ ਵੀ ਪਹੁੰਚੇ ਸਨ। ਇਹ ਗੱਲ ਉਸ ਸਮੇਂ ਸਾਹਮਣੇ ਆਈ, ਜਦੋਂ ਸ਼ੋਅ 'ਚ ਨਵਜੋਤ ਸਿੰਘ ਸਿੱਧੂ ਨੇ ਗੋਵਿੰਦਾ ਦੇ ਬੇਟੇ ਯਸ਼ਵਰਧਨ ਦੀ ਪ੍ਰਸ਼ੰਸਾਂ ਕੀਤੀ ਸੀ। ਉਸ ਸਮੇਂ ਸੁਨੀਤਾ ਅਹੂਜਾ ਨੇ ਆਪਣੀ ਇਸ ਇੱਛਾ ਦਾ ਖੁਲਾਸਾ ਕੀਤਾ।

Tags: GovindaSunita AhujaAmitabh BachchanDharmendraKapil Sharmaਗੋਵਿੰਦਾਸੁਨੀਤਾ ਆਹੂਜਾਅਮਿਤਾਭ ਬੱਚਨ