FacebookTwitterg+Mail

ਡਾਂਸ ਕਲਾਸ ਲਈ 19 ਕਿਲੋਮੀਟਰ ਤੱਕ ਪੈਦਲ ਜਾਂਦੇ ਸਨ ਗੋਵਿੰਦਾ

govinda
18 June, 2018 07:03:58 PM

ਮੁੰਬਈ (ਬਿਊਰੋ)— ਗੋਵਿੰਦਾ ਦਾ ਨਾਂ ਬਾਲੀਵੁੱਡ ਦੇ ਬਿਹਤਰੀਨ ਡਾਂਸਰਾਂ ਦੀ ਲਿਸਟ 'ਚ ਸ਼ਾਮਿਲ ਹੈ। ਗੋਵਿੰਦਾ ਦੇ ਡਾਂਸਿੰਗ ਸਟਾਇਲ ਦੀ ਪੂਰੀ ਦੁਨੀਆ ਦੀਵਾਨੀ ਹੈ ਉੱਥੇ ਹੀ ਡਾਂਸ ਲਈ ਗੋਵਿੰਦਾ 'ਚ ਘੱਟ ਉਤਸ਼ਾਹ ਨਹੀਂ ਸੀ ਅਤੇ ਉਹ ਡਾਂਸ ਕਲਾਸ ਲਈ 19 ਕਿਲੋਮੀਟਰ ਪੈਦਲ ਚੱਲ ਕੇ ਜਾਂਦੇ ਸਨ। ਉਨ੍ਹਾਂ ਦੀ ਦੀਵਾਨਗੀ ਨੂੰ ਦੇਖ ਸਰੋਜ ਖਾਨ ਉਨ੍ਹਾਂ ਕੋਲੋਂ ਇਕ ਰੁਪਇਆ ਵੀ ਨਹੀਂ ਲੈਂਦੀ ਸੀ। ਡਾਂਸ ਰਿਐਲਿਟੀ ਸ਼ੋਅ 'ਡਾਂਸ ਦੀਵਾਨੇ' 'ਚ ਗੋਵਿੰਦਾ ਬਤੌਰ ਮਹਿਮਾਨ ਬਣ ਕੇ ਪਹੁੰਚੇ ਸਨ। ਗੋਵਿੰਦਾ ਦੀ ਮੁਲਾਕਾਤ ਆਪਣੇ ਪੁਰਾਣੇ ਦੋਸਤ ਫਿਰੋਜ਼ ਖਾਨ ਨਾਲ ਹੋਈ ਸੀ। ਫਿਰੋਜ਼ ਇਸ ਸ਼ੋਅ 'ਚ ਮੁਕਾਬਲੇਬਾਜ਼ ਹੈ। ਜਵਾਨੀ ਦੇ ਦਿਨਾਂ 'ਚ ਗੋਵਿੰਦਾ ਅਤੇ ਫਿਰੋਜ਼ ਇੱਕ ਹੀ ਡਾਂਸ ਕਲਾਸ 'ਚ ਜਾਂਦੇ ਸਨ।

ਗੋਵਿੰਦਾ ਨੇ ਡਾਂਸ ਲਈ ਆਪਣੀ ਦੀਵਾਨਗੀ ਦਾ ਜ਼ਿਕਰ ਕਰਦੇ ਹੋਏ ਕਿਹਾ, ''ਡਾਂਸ ਹਮੇਸ਼ਾ ਤੋਂ ਮੇਰਾ ਪਹਿਲਾ ਪਿਆਰ ਰਿਹਾ ਹੈ। ਇਹ ਮੇਰੇ 'ਚ ਵੱਖਰੀ ਐਨਰਜੀ ਪੈਦਾ ਕਰਦਾ ਹੈ। ਮੈਨੂੰ ਯਾਦ ਹੈ ਕਿ ਜਦੋਂ ਮੈਂ ਛੋਟਾ ਸੀ ਤਾਂ ਆਪਣੀ ਕਲਾਸ ਲਈ 19 ਕਿਲੋਮੀਟਰ ਦਾ ਸਫਰ ਪੈਦਲ ਚੱਲ ਕੇ ਤੈਅ ਕਰਦਾ ਸੀ। ਉਸ ਸਮੇਂ ਮੇਰੇ ਕੋਲ ਪੈਸੇ ਨਹੀਂ ਸਨ ਪਰ ਡਾਂਸ ਲਈ ਮੇਰਾ ਪਿਆਰ ਮੈਨੂੰ ਹਮੇਸ਼ਾ ਅੱਗੇ ਵੱਧਣ ਲਈ ਪ੍ਰੇਰਿਤ ਕਰਦਾ ਹੈ। ਮੇਰਾ ਸਮਰਪਣ ਦੇਖ ਸਰੋਜ ਖਾਨ ਨੇ ਮੇਰੇ ਕੋਲੋਂ ਇਕ ਰੁਪਇਆ ਨਹੀਂ ਲਿਆ ਸੀ।

ਦੱਸਣਯੋਗ ਹੈ ਕਿ 'ਡਾਂਸ ਦੀਵਾਨੇ' ਇਕ ਰਿਐਲਿਟੀ ਸ਼ੋਅ ਹੈ ਜੋ ਤਿੰਨ ਪੀੜੀਆਂ ਨੂੰ ਡਾਂਸ ਪ੍ਰਤੀ ਆਪਣੀ ਦੀਵਾਨਗੀ ਦਿਖਾਉਣ ਦਾ ਮੌਕਾ ਦਿੰਦਾ ਹੈ। ਇਸ ਸ਼ੋਅ ਨੂੰ ਮਾਧੁਰੀ ਦੀਕਸ਼ਿਤ, ਨਿਰਦੇਸ਼ਕ ਸ਼ਸ਼ਾਂਕ ਖੇਤਾਨ ਅਤੇ ਤੁਸ਼ਾਰ ਕਾਲੀਆ ਜੱਜ ਕਰ ਰਹੇ ਹਨ।


Tags: Govinda Dance Deewane Saroj Khan Madhuri Dixit Dancer Bollywood Actor

Edited By

Kapil Kumar

Kapil Kumar is News Editor at Jagbani.