FacebookTwitterg+Mail

B'day : ਚੁੱਪ-ਚਪੀਤੇ ਵਿਆਹ ਕਰਕੇ ਗਰਲਫ੍ਰੈਂਡ ਨੂੰ ਵੀ ਡੇਟ ਕਰ ਰਿਹਾ ਸੀ ਆਪਣੇ ਦੌਰ ਦਾ ਇਹ ਸੁਪਰਸਟਾਰ

govinda birthday spl
21 December, 2017 05:27:43 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਚੀਚੀ ਯਾਨੀ ਗੋਵਿੰਦਾ ਦਾ ਜਨਮ 21 ਦਸੰਬਰ 1963 ਨੂੰ ਮੁੰਬਈ ਵਿੱਚ ਹੋਇਆ ਸੀ। ਉਹ ਆਪਣੇ ਜ਼ਮਾਨੇ ਵਿੱਚ ਨੰਬਰ ਵਨ ਹੀਰੋ ਰਹੇ ਹਨ। ਅੱਜ ਭਾਵੇ ਉਨ੍ਹਾਂ ਦੀਆਂ ਫਿਲਮਾਂ ਕਮਾਲ ਨਹੀਂ ਦਿਖਾ ਰਹੀਆਂ ਹਨ, ਨਾ ਹੀ ਉਨ੍ਹਾਂ ਦੇ ਹੱਥ 'ਚ ਚੰਗੇ ਪ੍ਰੋਜੈਕਟਸ ਹਨ। ਫਿਰ ਵੀ ਉਹ ਬਾਲੀਵੁੱਡ ਵਿੱਚ ਚੰਗਾ ਕੰਮ ਪਾਉਣ ਦੀ ਜੁਗਤ ਵਿੱਚ ਡਟੇ ਹੋਏ ਹਨ। ਫਿਲਮਾਂ ਤੋਂ ਇਲਾਵਾ ਉਹ ਆਪਣੇ ਅਫੇਅਰ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਦੌਰ ਵੀ ਆਇਆ ਸੀ ਜਦੋਂ ਉਨ੍ਹਾਂ ਦਾ ਵਿਆਹੁਤਾ ਜੀਵਣ ਟੁੱਟਣ ਦੇ ਕਾਗਾਰ 'ਤੇ ਸੀ।

Punjabi Bollywood Tadka

ਆਓ ਜਾਣਦੇ ਹਾਂ ਕਿ ਅਦਾਕਾਰ ਦੀ ਲਵ ਲਾਈਫ ਦੇ ਕੁੱਝ ਮਸ਼ਹੂਰ ਕਿੱਸੇ। 80-90 ਦੇ ਦਹਾਕੇ ਵਿੱਚ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੀਲਮ ਕੋਠਾਰੀ ਨਾਲ ਗੋਵਿੰਦਾ ਨੂੰ ਪਿਆਰ ਹੋਇਆ ਸੀ। ਫਿਲਮੀ ਪਰਦੇ 'ਤੇ ਗੋਵਿੰਦਾ ਅਤੇ ਨੀਲਮ ਦੀ ਜੋੜੀ ਕਾਫੀ ਪਸੰਦ ਕੀਤੀ ਜਾਂਦੀ ਸੀ। ਦੋਹਾਂ ਨੇ ਇੱਕਠੇ ਦਰਜਨਾਂ ਫਿਲਮਾਂ ਵਿੱਚ ਕੰਮ ਕੀਤਾ। ਇਨ੍ਹਾਂ ਦੀ ਪਹਿਲੀ ਮੁਲਾਕਾਤ ਫਿਲਮ 'ਇਲਜ਼ਾਮ' ਦੇ ਸੈੱਟ ਤੇ ਹੋਈ। ਫਿਲਮ ਨਾਲ ਦੋਹਾਂ ਦੀ ਜੋੜੀ ਵੀ ਸੁਪਰਹਿੱਟ ਹੋ ਗਈ। ਇਸ ਦੌਰਾਨ ਉਹ ਦੋਵੇਂ ਇੱਕ ਦੂਜੇ ਦੇ ਕਰੀਬ ਆ ਗਏ।

Punjabi Bollywood Tadka

ਫਿਲਮੀ ਗਲੀਆਂ ਵਿੱਚ ਉਨ੍ਹਾਂ ਦੇ ਅਫੇਅਰ ਦੇ ਚਰਚੇ ਆਮ ਸੁਣਨ ਨੂੰ ਮਿਲਦੇ ਸਨ। ਕਹਿੰਦੇ ਹਨ ਕਿ ਉਹ ਨੀਲਮ ਦੇ ਪਿਆਰ ਵਿੱਚ ਇਸ ਕਦਰ ਪੈ ਗਏ ਸਨ ਕਿ ਉਹ ਨੀਲਮ ਨੂੰ ਕਿਸੇ ਹੋਰ ਹੀਰੋ ਨਾਲ ਨਹੀਂ ਦੇਖ ਪਾਉਂਦੇ ਸਨ। ਦੋਹਾਂ ਦਾ ਰਿਸ਼ਤਾ ਗੋਵਿੰਦਾ ਦੀ ਮਾਂ ਨੂੰ ਬਿਲਕੁਲ ਪਸੰਦ ਨਹੀਂ ਸੀ। ਉਨ੍ਹਾਂ ਦੀ ਮਾਂ ਨੂੰ ਡਾਇਰੈਕਟਰ ਅਨਿਲ ਸਿੰਘ ਦੀ ਪਤਨੀ ਦੀ ਭੈਣ ਸੁਨੀਤਾ ਬੇਹੱਦ ਪਸੰਦ ਸੀ। ਉਹ ਚਾਹੁੰਦੀ ਸੀ ਕਿ ਗੋਵਿੰਦਾ ਸੁਨੀਤਾ ਨਾਲ ਵਿਆਹ ਕਰੇ। ਇੱਕ ਇੰਟਰਵਿਊ ਵਿੱਚ ਗੋਵਿੰਦਾ ਨੇ ਕਿਹਾ ਸੀ ਕਿ ਉਹ ਨੀਲਮ ਨਾਲ ਪਿਆਰ ਕਰਦੇ ਸਨ ਤੇ ਸੁਨੀਤਾ ਨਾਲ ਫਰਲਟ।

Punjabi Bollywood Tadka

ਵਿਆਹ ਤੋਂ ਬਾਅਦ ਵੀ ਉਹ ਨੀਲਮ ਨਾਲ ਰਿਲੇਸ਼ਨ ਵਿੱਚ ਰਹੇ। ਉਨ੍ਹਾਂ ਨੇ ਸੁਨੀਤਾ ਨਾਲ ਚੁੱਪ-ਚੁਪੀਤੇ ਵਿਆਹ ਕੀਤਾ ਅਤੇ ਨੀਲਮ ਨਾਲ ਅਫੇਅਰ ਜਾਰੀ ਰੱਖਿਆ। ਆਖਿਰ ਵਿੱਚ ਉਹ ਦਿਨ ਵੀ ਆਇਆ ਕਿ ਜਦੋਂ ਨੀਲਮ ਨੂੰ ਉਨ੍ਹਾਂ ਦੇ ਵਿਆਹ ਦੀ ਸੱਚਾਈ ਦਾ ਪਤਾ ਚੱਲਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਗੋਵਿੰਦਾ ਨਾਲ ਸਾਰੇ ਰਿਸ਼ਤੇ ਖਤਮ ਕਰ ਲਏ। ਫਿਲਮ 'ਹੱਦ ਕਰ ਦੀ ਆਪਨੇ' ਦੀ ਸ਼ੂਟਿੰਗ ਦੌਰਾਨ ਗੋਵਿੰਦਾ ਅਤੇ ਰਾਣੀ ਮੁਖਰਜੀ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ। ਖਬਰਾਂ ਅਨੁਸਾਰ ਗੋਵਿੰਦਾ ਨੇ ਰਾਣੀ ਨੂੰ ਮਹਿੰਗੀਆਂ ਕਾਰਾਂ, ਡਾਇਮੰਡ ਦੇ ਗਹਿਣੇ ਵਰਗੀਆਂ ਕਾਫੀ ਚੀਜ਼ਾਂ ਗਿਫਟ ਕੀਤੀਆਂ ਸਨ।

Punjabi Bollywood Tadka

ਉਹ ਰਾਣੀ ਦੇ ਵਰਸੋਵਾ ਵਾਲੇ ਫਲੈਟ ਵਿੱਚ ਕਾਫੀ ਸਮਾਂ ਬਿਤਾਉਂਦੇ ਸਨ। ਕਿਹਾ ਜਾਂਦਾ ਹੈ ਕਿ ਇੱਕ ਵਾਰ ਫਲੈਟ 'ਚੋਂ ਗੋਵਿੰਦਾ ਨੂੰ ਇਤਰਾਜ਼ਯੋਗ ਹਾਲਤ 'ਚ ਹੜਬੜਾਉਂਦੇ ਹੋਏ ਬਾਹਰ ਨਿਕਲਦੇ ਦੇਖਿਆ ਗਿਆ ਸੀ। ਰਾਣੀ ਉਨ੍ਹਾਂ ਨਾਲ ਵਿਆਹ ਕਰਨਾ ਚਾਹੁੰਦੀ ਸੀ ਹਾਲਾਂਕਿ ਗੋਵਿੰਦਾ ਦਾ ਵਿਆਹ ਸੁਨੀਤਾ ਨਾਲ ਹੋ ਚੁੱਕਾ ਸੀ ਅਤੇ ਉਹ ਦੋ ਬੱਚਿਆਂ ਦੇ ਪਿਤਾ ਸਨ। ਜਦੋਂ ਸੁਨੀਤਾ ਨੂੰ ਦੋਹਾਂ ਦੇ ਅਫੇਅਰ ਦਾ ਪਤਾ ਚੱਲਿਆ ਤਾਂ ਉਹ ਬੱਚਿਆਂ ਨਾਲ ਘਰ ਛੱਡ ਕੇ ਚਲੀ ਗਈ।

Punjabi Bollywood Tadka

ਸੁਨੀਤਾ ਨੇ ਗੋਵਿੰਦਾ ਤੋਂ ਤਲਾਕ ਮੰਗਿਆ। ਕਹਿੰਦੇ ਹਨ ਕਿ ਸੁਨੀਤਾ ਨੇ ਰਾਣੀ ਮੁਖਰਜੀ ਨੂੰ ਫੋਨ 'ਤੇ ਧਮਕੀ ਵੀ ਦਿੱਤੀ ਸੀ। ਗੋਵਿੰਦਾ ਅਤੇ ਰਾਣੀ ਕਾਫੀ ਪਰੇਸ਼ਾਨ ਹੋਏ ਅਤੇ ਇੱਕ ਦੂਜੇ ਤੋਂ ਦੂਰੀ ਬਣਾਉਣੀ ਬਿਹਤਰ ਸਮਝੀ। ਉਹ ਤਲਾਕ ਨਹੀਂ ਦੇਣਾ ਚਾਹੁੰਦੇ ਸਨ ਅਤੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਵੀ ਨਹੀਂ ਛੱਡਣਾ ਚਾਹੁੰਦੇ ਸਨ ਇਸ ਲਈ ਉਨ੍ਹਾਂ ਨੇ ਰਾਣੀ ਨਾਲ ਸਾਰੇ ਰਿਸ਼ਤੇ ਖਤਮ ਕਰ ਲਏ।

Punjabi Bollywood Tadka 


Tags: GovindaNeelam KothariRani MukerjiBIrthdayਗੋਵਿੰਦਾਜਨਮਦਿਨ