FacebookTwitterg+Mail

ਹੁਨਰ 'ਚ ਹੋਰ ਨਿਖਾਰ ਲਿਆਉਣ ਲਈ ਇਹ ਖੂਬਸੂਰਤ ਅਦਾਕਾਰਾ ਸਿੱਖ ਰਹੀ ਹੈ 'ਕਲਾਸੀਕਲ ਡਾਂਸ'

graceful alia bhatt practices classical dance in new instagram still
26 June, 2017 04:12:42 PM

ਨਵੀਂ ਦਿੱਲੀ— ਬਾਲੀਵੁਡ ਅਭਿਨੇਤਰੀ ਆਲੀਆ ਭੱਟ ਆਪਣੀ ਆਉਣ ਵਾਲੀ ਫਿਲਮ 'ਚ ਰੁੱਝੇ ਹੋਏ ਹਨ। ਇਸ ਫਿਲਮ ਲਈ ਆਲੀਆ ਖਾਸ ਤੌਰ 'ਤੇ ਕਲਾਸੀਕਲ ਡਾਂਸ ਬਾਰੇ ਜਾਣ ਰਹੀ ਹੈ। ਹਾਲ ਹੀ 'ਚ ਉਨ੍ਹਾਂ ਨੇ ਇੰਸਟਾਗਰਾਮ 'ਤੇ ਡਾਂਸ ਪ੍ਰੈਕਟਿਸ ਕਰਦੇ ਹੋਏ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਕੈਪਸ਼ਨ 'ਚ ਉਸ ਨੇ ਲਿਖਿਆ ਹੈ ਕਿ ''ਡਾਂਸ ਅਵੇ ਆਨ ਅ ਰੇਨੀ ਡੇਅ।'' ਖਾਸ ਗੱਲ ਇਹ ਹੈ ਕਿ ਉਨ੍ਹਾਂ ਦੀ ਇਸ ਪੋਸਟ ਨੂੰ 15 ਘੰਟੇ 'ਚ ਪੰਜ ਲੱਖ ਤੋਂ ਵੀ ਜ਼ਿਆਦਾ ਲਾਈਕ ਮਿਲੇ ਹਨ।

Punjabi Bollywood Tadka

ਦੱਸਣਯੋਗ ਹੈ ਕਿ ਆਲਿਆ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਵੱਖ-ਵੱਖ ਐਕਟੀਵਿਟੀ ਕਰ ਰਹੀ ਹੈ। ਖਬਰਾਂ ਮੁਤਾਬਕ ਤਾਂ ਉਹ ਕੁਕਿੰਗ ਕਲਾਸ, ਪਿਆਨੋ ਅਤੇ ਕਥਕ ਦੀਆਂ ਕਲਾਸਿਸ ਲੈ ਰਹੀ ਹੈ। ਆਲਿਆ ਡਾਂਸ ਸਿੱਖਣ ਲਈ ਪ੍ਰੋਫੈਸ਼ਨਲ ਟਰੇਨਰ ਦੀ ਮਦਦ ਲੈ ਰਹੀ ਹੈ। ਇਸ ਤੋਂ ਪਹਿਲਾਂ ਆਲੀਆ ਨੇ ਹੈਡ ਸਟੈਂਡ ਟੈਕਨੀਕ ਵੀ ਸਿੱਖੀ ਸੀ। ਆਲੀਆ ਛੇਤੀ ਹੀ ਮੇਘਨਾ ਗੁਲਜ਼ਾਰ ਦੀ ਅਗਲੀ ਫਿਲਮ 'ਚ ਨਜ਼ਰ ਆਉਣ ਵਾਲੀ ਹੈ। ਹਰਿੰਦਰ ਸਿੱਕਾ ਦੀ ਕਿਤਾਬ 'ਕਾਲਿੰਗ ਸਹਿਮਤ' 'ਤੇ ਅਧਾਰਿਤ ਫਿਲਮ 'ਰਾਜ਼ੀ' 'ਚ ਆਲਿਆ ਵਿੱਕੀ ਕੌਸ਼ਲ ਦੇ ਨਾਲ ਨਜ਼ਰ ਆਉਣ ਵਾਲੀ ਹੈ।

Punjabi Bollywood Tadka


Tags: Bollywood CelebrityGraceful Alia BhattInstagram Classical Danceਆਲੀਆ ਭੱਟਕਲਾਸੀਕਲ ਡਾਂਸਇੰਸਟਾਗਰਾਮ