FacebookTwitterg+Mail

ਜਦੋਂ ਇੰਗਲੈਂਡ ਦੀ 'ਕੁਈਨ' ਨੂੰ ਮਿਲੇ ਪੰਜਾਬੀ ਗਾਇਕੀ ਦੇ 'ਕਿੰਗ', ਹੱਥ ਜੋੜ ਕੇ ਬੁਲਾ 'ਤੀ ਫਤਿਹ (ਤਸਵੀਰਾਂ)

    1/7
07 March, 2017 11:10:18 AM
ਲੰਡਨ— ਪੰਜਾਬੀ ਗਾਇਕੀ ਦੇ ਬਾਬਾ ਬੋਹੜ, ਮਾਨਾਂ ਦੇ ਮਾਨ ਅਤੇ ਸੁਰਾਂ ਦੇ ਸਿਖਰ ਦੇ ਬੈਠੇ ਗੁਰਦਾਸ ਮਾਨ ਜਦੋਂ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੇਥ ਦੂਜੀ ਨੂੰ ਮਿਲੇ ਤਾਂ ਉਨ੍ਹਾਂ ਨੇ ਦੋਵੇਂ ਹੱਥ ਜੋੜ ਕੇ ਉਨ੍ਹਾਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਸਭ ਦਾ ਮਨ ਮੋਹ ਲਿਆ । ਪੰਜਾਬੀਆਂ ਦੇ ਕਿੰਗ (ਰਾਜੇ) ਅਤੇ ਇੰਗਲੈਂਡ ਦੀ ਕੁਈਨ (ਮਹਾਰਾਣੀ) ਦੀ ਇਹ ਮੁਲਾਕਾਤ ਦੇਖਣ ਵਾਲੀ ਸੀ। ਮੌਕਾ ਸੀ ਬਕਿੰਘਮ ਪੈਲੇਸ ਵਿਚ ਭਾਰਤ ਅਤੇ ਇੰਗਲੈਂਡ ਦੇ ਸੱਭਿਆਚਾਰਕ ਵਰ੍ਹੇ ਸੰਬੰਧੀ ਆਯੋਜਿਤ ਕੀਤੇ ਸਮਾਗਮ ਦਾ। ਇਸ ਮੁਲਾਕਾਤ ਦੀ ਇਕ ਤਸਵੀਰ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕਰਦੇ ਹੋਏ ਗੁਰਦਾਸ ਮਾਨ ਨੇ ਲਿਖਿਆ ਕਿ 'ਇੰਗਲੈਂਡ 'ਚ ਵੱਸਦੇ ਸਾਰੇ ਪੰਜਾਬੀਆਂ 'ਤੇ ਰੱਬ ਮਿਹਰ ਕਰੇ।'
ਉਪਰੋਕਤ ਸਮਾਗਮ ਵਿਚ ਭਾਰਤੀ ਹਾਈ ਕਮਿਸ਼ਨਰ ਯਸ਼ਵਰਧਨ ਕੁਮਾਰ ਸਿਨਹਾ ਸਮੇਤ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਮੌਜੂਦ ਸਨ, ਜਿਨ੍ਹਾਂ ਵਿਚ ਭਾਰਤੀ ਫਿਲਮ ਅਭਿਨੇਤਾ ਕਮਲ ਹਸਨ, ਸੁਰੇਸ਼ ਗੋਪੀ, ਗੁਰਦਾਸ ਮਾਨ, ਗੁਰਿੰਦਰ ਚੱਡਾ, ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ ਅਤੇ ਭਾਰਤੀ ਕ੍ਰਿਕਟਰ ਕਪਿਲ ਦੇਵ ਆਦਿ ਸ਼ਾਮਲ ਸਨ। ਸਮਾਗਮ ਦੀ ਪ੍ਰਧਾਨਗੀ ਮਹਾਰਾਣੀ ਐਲਿਜ਼ਾਬੇਥ-2, ਉਨ੍ਹਾਂ ਦੇ ਪਤੀ ਪ੍ਰਿੰਸ ਫਿਲਿਪ, ਪੋਤੇ ਪ੍ਰਿੰਸ ਵਿਲੀਅਮ ਅਤੇ ਉਨ੍ਹਾਂ ਦੀ ਪਤੀ ਕੇਟ ਮਿਡਲਟਨ ਵੱਲੋਂ ਕੀਤੀ ਗਈ।

Tags: ਗੁਰਦਾਸ ਮਾਨ ਮਹਾਰਾਣੀ ਐਲਿਜ਼ਾਬੇਥ Guards maan Queen Elizabeth 2

About The Author

Kulvinder Mahi

Kulvinder Mahi is News Editor at Jagbani.