FacebookTwitterg+Mail

Guest Iin Londan Trailer: ਇਸ ਵਾਰ ਲੰਡਨ 'ਚ ਕਾਰਤਿਕ ਆਰਯਨ ਦੇ ਮਹਿਮਾਨ ਬਣਨਗੇ ਪਰੇਸ਼ ਰਾਵਲ

11 May, 2017 02:42:30 PM
ਨਵੀਂ ਦਿੱਲੀ- ਸਾਲ 2010 'ਚ ਆਈ ਅਜੇ ਦੇਵਗਨ, ਕੌਂਕਣਾ ਸੇਨ ਸ਼ਰਮਾ ਅਤੇ ਪਰੇਸ਼ ਰਾਵਲ ਦੀ ਫਿਲਮ 'ਅਤਿਥੀ ਕਬ ਜਾਓਗੇ' ਤਾਂ ਤੁਹਾਨੂੰ ਯਾਦ ਹੀ ਹੋਵੇਗੀ, ਜਿਸ 'ਚ ਅਤਿਥੀ ਦੇ ਰੂਪ 'ਚ ਆਏ ਪਰੇਸ਼ ਰਾਵਲ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ ਪਰ ਅਜੇ ਤੱਕ ਤਾਂ ਪਿੰਡ ਤੋਂ ਮੁੰਬਈ ਪੁੱਜਿਆ ਇਹ ਅਤਿਥੀ ਹੁਣ ਸਾਲ 2017 'ਚ ਸਿੱਧੇ ਲੰਡਨ ਪੁੱਜ ਗਿਆ ਹੈ ਅਤੇ ਇਸ ਵਾਰ ਪਤਨੀ ਸਮੇਤ। ਦਰਅਸਲ ਇਹ ਇਰ ਨਵੀਂ ਫਿਲਮ ਹੈ 'ਗੈਸਟ ਇਨ ਲੰਡਨ', ਜਿਸ 'ਚ ਇਕ ਵਾਰ ਫਿਰ ਪਰੇਸ਼ ਰਾਵਲ ਜ਼ਬਰਦਸਤ ਅੰਦਾਜ਼ 'ਚ ਨਜ਼ਰ ਆਉਣਗੇ। ਇਸ ਫਿਲਮ ਦਾ ਟਰੇਲਰ ਵੀਰਵਾਰ ਨੂੰ ਰਿਲੀਜ਼ ਕੀਤਾ ਗਿਆ ਹੈ ਅਤੇ ਇਸ ਦੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਇਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਟਰੇਲਰ 'ਚ ਪਰੇਸ਼ ਰਾਵਲ ਅਤੇ ਕਾਰਤਿਕ ਆਰਯਨ ਦੀ ਕਾਮਿਕ ਟਾਈਮਿੰਗ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦੇ ਟਰੇਲਰ ਦੀ ਸ਼ੁਰੂਆਤ ਇਕ ਸ਼ਾਦੀਸ਼ੁਦਾ ਜੋੜੇ ਦੇ ਝਗੜੇ ਨਾਲ ਹੁੰਦੀ ਹੈ, ਜਿਸ ਨੂੰ ਕਾਰਤਿਕ ਅਤੇ ਅਦਾਕਾਰਾ ਕ੍ਰਿਤੀ ਖਰਬੰਦਾ ਵਲੋਂ ਨਿਭਾਇਆ ਜਾ ਰਿਹਾ ਹੈ। ਲੰਡਨ 'ਚ ਰਹਿਣ ਵਾਲੇ ਇਸ ਜੋੜੇ ਦੇ ਘਰ ਇਕ ਸਰਪ੍ਰਾਈਜ਼ ਨਾਲ ਮਹਿਮਾਨ ਜੋੜੇ ਦੀ ਐਂਟਰੀ ਹੁੰਦੀ ਹੈ। ਦਰਅਸਲ ਇਹ ਫਿਲਮ 2010 'ਚ ਆਈ ਕਾਮੇਡੀ ਫਿਲਮ 'ਅਤਿਥੀ ਕਬ ਜਾਓਗੇ' ਦਾ ਸੀਕੁਅਲ ਹੈ। ਇਨ੍ਹਾਂ ਦੋਹਾਂ ਫਿਲਮਾਂ ਦਾ ਨਿਰਦੇਸ਼ਨ ਡਾਇਰੈਕਟਰ ਅਸ਼ਵਿਨ ਧੀਰ ਨੇ ਕੀਤਾ ਹੈ। ਇਸੇ ਵਿੱਚ ਟਵਿਟਰ 'ਤੇ ਲੋਕਾਂ ਨੂੰ ਕਾਰਤਿਕ ਦਾ ਇਹ ਸਟਾਈਲ ਕਾਫੀ ਪਸੰਦ ਆ ਰਿਹਾ ਹੈ। ਕਾਰਤਿਕ ਇਸ ਤੋਂ ਪਹਿਲੇ ਫਿਲਮ 'ਪਿਆਰ ਕਾ ਪੰਚਨਾਮਾ' 'ਚ ਨਜ਼ਰ ਆ ਚੁੱਕੇ ਹਨ।

Tags: Guest iin LondonTrailer Paresh Rawal Kartik Aaryan Kriti Kharbandaਪਰੇਸ਼ ਰਾਵਲਗੈਸਟ ਇਨ ਲੰਡਨ

About The Author

Anuradha Sharma

Anuradha Sharma is News Editor at Jagbani.