FacebookTwitterg+Mail

'ਸ਼ੇਰ ਕਦੇ ਪਾਲਤੂ ਨਹੀਂ ਬਣ ਸਕਦਾ' ਲਾਈਫ ਓਕੇ 'ਤੇ 16 ਤੋਂ ਸ਼ੁਰੂ ਹੋਵੇਗਾ 'ਗੁਲਾਮ'

gulam serial life ok
10 January, 2017 04:09:12 PM

ਮੁੰਬਈ - ਸੱਸ-ਨੂੰਹ ਦੀ ਘਰੇਲੂ ਅਣਬਣ ਅਤੇ ਅਲੌਕਿਕ ਕਹਾਣੀਆਂ ਦੇ ਢੇਰ ਵਿਚ ਹਿੰਦੀ ਜੀ. ਈ. ਸੀ. ਵਿਚ ਲਾਈਫ ਓਕੇ ਭਾਰਤ ਦੇ ਦਿਲ ਤੋਂ ਇਕ ਰੰਗੀਲੇ ਖਲਨਾਇਕ ਦੀ ਕਹਾਣੀ ਲੈ ਆ ਰਿਹਾ ਹੈ ਜੋ ਨਿਡਰ ਅਤੇ ਹਮਲਾਵਰ ਹੈ ਪਰ ਬੇਰਹਮਪੁਰ ਵਿਚ ਸਿਰਫ ਇਕ ਆਦਮੀ ਦੇ ਹੱਥ ਦਾ ਖਿਡੌਣਾ ਹੈ। ਮਿਲੋ ਰੰਗੀਲਾ ਨਾਲ ਜੋ ਆਪਣੇ ਮਾਲਿਕ ਚੌਧਰੀ ਵੀਰ ਦੀ ਹਰ ਇੱਛਾ ਨੂੰ ਪੂਰਾ ਕਰਦਾ ਹੈ। ਭਾਵੇਂ ਇਸਦੇ ਲਈ ਉਸਨੂੰ ਆਪਣੀ ਜਾਨ ਹੀ ਕਿਉਂ ਨਾ ਦੇਣੀ ਪਵੇ। ਗੁਲਾਮ ਦੇ ਕਿਰਦਾਰ ਵਿਚ ਪਰਮ ਸਿੰਘ ਨਾਲ ਇਹ ਸ਼ੋਅ 16 ਜਨਵਰੀ ਤੋਂ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਦੇਖਿਆ ਜਾ ਸਕੇਗਾ।

'ਗੁਲਾਮ' ਬੇਰਹਮਪੁਰ ਦਾ ਇਕ ਅਜਿਹਾ ਚਿਹਰਾ ਦਿਖਾਵੇਗਾ ਜਿਥੇ ਬੇਰਹਿਮੀ ਹੀ ਇਨਸਾਫ ਹੈ ਅਤੇ ਸਿਰਫ ਆਪਣੇ ਮਾਲਕ ਨੂੰ ਸਹੀ ਮੰਨਣ ਵਾਲਾ ਰੰਗੀਲਾ ਆਪਣੇ ਮਾਲਕ ਦੀ ਹਰ ਇੱਛਾ ਅਤੇ ਲੋੜ ਨੂੰ ਪੂਰਾ ਕਰਨ ਲਈ ਉਸਦੇ ਨਾਲ ਹੈ। ਇਕ ਸ਼ੇਰ ਜਿਸਦੇ ਹਮਲਾਵਰ ਰਵੱਈਏ ਨੂੰ ਲੰਮੇ ਸਮੇਂ ਤੱਕ ਪਾਲਤੂ ਬਣਾ ਲਿਆ ਜਾਂਦਾ ਹੈ, ਕੀ ਉਹ ਲੰਮੇ ਸਮੇਂ ਤੱਕ ਪਾਲਤੂ ਹੀ ਰਹੇਗਾ ਜਾਂ ਫਿਰ ਉਹ ਆਜ਼ਾਦ ਹੋਵੇਗਾ ਅਤੇ ਗਰਜੇਗਾ।

   ਗੁਲਾਮ ਸੀਰੀਅਲ ਰਾਹੀਂ ਵੱਖਰੀ ਕਹਾਣੀ ਨੂੰ ਕਰਨਗੇ ਪੇਸ਼

ਨਿਰਮਾਤਾ ਸੌਰਭ ਤਿਵਾੜੀ ਨੇ ਕਿਹਾ ਲਾਈਫ ਓਕੇ ਨਾਲ ਆਪਣੀ ਸਾਂਝੇਦਾਰੀ 'ਤੇ ਕਿਹਾ ਕਿ ਮੈਂ ਇਸ ਤਰ੍ਹਾਂ ਦੀ ਵੱਖਰੀ ਕਹਾਣੀ ਨੂੰ ਪੇਸ਼ ਕਰਕੇ ਮਾਣ ਮਹਿਸੂਸ ਕਰ ਰਿਹਾ ਹਾਂ। 'ਗੁਲਾਮ' ਵਿਚ ਵਧੀਆ ਕਲਾਕਾਰਾਂ ਦੀ ਫੌਜ ਹੈ, ਜਿਸਦੇ ਮੁੱਖ ਕਲਾਕਾਰ ਪਰਮ ਸਿੰਘ, ਵਿਕਾਸ ਮਨਕਤਲਾ, ਭਗਵਾਨ ਤਿਵਾੜੀ ਅਤੇ ਨੀਤੀ ਟੇਲਰ ਹਨ, ਇਸਦਾ ਲੇਖਨ 'ਦੋ ਦੂਨੀ ਚਾਰ'  ਅਤੇ 'ਇੱਕੀਸ ਤੋਪੋਂ ਕੀ ਸਲਾਮੀ' ਵਰਗੇ ਲੇਖਕ ਰਾਹਿਲ ਕਾਜੀ ਕਰ ਰਹੇ ਹਨ। ਆਸ ਹੈ ਕਿ ਇਹ ਸ਼ੋਅ ਦਰਸ਼ਕਾਂ ਨੂੰ ਬੇਹੱਦ ਪਸੰਦ ਆਵੇਗਾ ਜੋ ਅਕਸਰ ਅਸਲ ਕਹਾਣੀਆਂ ਦੀ ਭਾਲ ਵਿਚ ਰਹਿੰਦੇ ਹਨ।

 


Tags: ਲਾਈਫ ਓਕੇਗੁਲਾਮgulamseriallife ok

Edited By

Anuradha

Anuradha is News Editor at Jagbani.