FacebookTwitterg+Mail

'ਮਾਨਾਂ ਦੇ ਮਾਣ' ਗੁਰਦਾਸ ਮਾਨ ਨੇ ਹਿਮਾਚਲ ਦੇ ਇਨ੍ਹਾਂ ਮੰਦਰਾਂ 'ਤੇ ਭਰੀ ਹਾਜ਼ਰੀ, ਹੋਏ ਭਾਵੁਕ

    1/2
12 February, 2017 11:18:27 AM
ਜਲੰਧਰ— ਪ੍ਰਸਿੱਧ ਪੰਜਾਬੀ ਗਾਇਕ ਅਤੇ ਮਾਨਾਂ ਦੇ ਮਾਣ ਗੁਰਦਾਸ ਮਾਣ ਨੇ ਪਰਿਵਾਰ ਸਮੇਤ ਹਿਮਾਚਲ ਦੇ ਪ੍ਰਸਿੱਧ 2 ਮੰਦਰਾਂ 'ਚ ਮੱਥਾ ਟੇਕਿਆ। ਗੁਰਦਾਸ ਮਾਨ ਸਭ ਤੋਂ ਪਹਿਲਾਂ ਸ਼੍ਰੀ ਚਾਮੁੰਡਾ ਮੰਦਰ ਪਹੁੰਚੇ। ਮੰਦਰ ਪਹੁੰਚਣ 'ਤੇ ਮੰਦਰ ਅਧਿਕਾਰੀ ਗਿਰਜੇਸ਼ ਚੌਹਾਨ ਨੇ ਉਨ੍ਹਾਂ ਦਾ ਤਹਿ-ਦਿਲੋਂ ਸਵਾਗਤ ਕੀਤਾ। ਗੁਰਦਾਸ ਮਾਨ ਨੇ ਦੱਸਿਆ ਕਿ ਇੱਥੇ ਆ ਕੇ ਮਾਂ ਦੇ ਚਰਨਾਂ 'ਚ ਵਿਧੀਪੂਰਵਕ ਪੂਜਾ-ਅਰਚਨਾ ਕਰ ਕੇ ਮਨ ਨੂੰ ਕਾਫੀ ਸ਼ਾਂਤੀ ਮਿਲਦੀ ਹੈ ਅਤੇ ਇੱਥੋਂ ਦੇ ਕੁਦਰਤੀ ਦ੍ਰਿਸ਼ ਮਨ ਨੂੰ ਮੋਹ ਲੈਂਦੇ ਹਨ। ਮੇਰਾ ਮਨ ਕਰਦਾ ਹੈ ਕਿ ਮੈਂ ਇੱਥੇ ਹੀ ਵੱਸ ਜਾਵਾਂ ਪਰ ਜਦੋਂ ਵੀ ਮਾਂ ਚਾਮੁੰਡਾ ਮੈਨੂੰ ਇੱਥੇ ਸੱਦੇਗੀ ਤਾਂ ਮੈਂ ਸਾਰੇ ਕੰਮਕਾਜ ਛੱਡ ਕੇ ਮਾਂ ਦੇ ਚਰਨਾਂ 'ਤੇ ਹਾਜ਼ਰੀ ਲਾਉਣ ਲਈ ਪਹੁੰਚ ਜਾਵਾਂਗਾ। ਇਸ ਮੌਕੇ 'ਤੇ ਮੰਦਰ ਅਧਿਕਾਰੀ, ਸ਼ਿਵ ਮੰਦਰ ਦੇ ਪੁਜਾਰੀ ਪਵਨ ਗੋਸਵਾਮੀ, ਸੁਰੇਸ਼ ਸ਼ਰਮਾ, ਰਾਕੇਸ਼ ਬੌਬੀ, ਗੋਸਵਾਮੀ, ਪੰਕਜ ਗੋਸਵਾਮੀ ਸ਼ਾਮ ਲਾਲ, ਰਮੇਸ਼ ਧੀਮਾਨ ਉਰਫ ਬਬਲੀ ਆਦਿ ਵਿਅਕਤੀ ਮੌਜੂਦ ਸਨ। ਇਸ ਮੌਕੇ 'ਤੇ ਗੁਰਦਾਨ ਮਾਨ ਨੇ ਆਪਣੇ ਪ੍ਰਸ਼ੰਸਕਾਂ ਨਾਲ ਵੀ ਤਸਵੀਰਾਂ ਵੀ ਖਿਚਵਾਈਆਂ।
ਜਵਾਲਾਮੁਖੀ ਮੰਦਰ 'ਚ ਵੀ ਲਾਈ ਹਾਜ਼ਰੀ
ਪੰਜਾਬੀ ਗਾਇਕ ਗੁਰਦਾਸ ਮਾਨ ਨੇ ਪਰਿਵਾਰ ਸਮੇਤ ਮਾਂ ਜਵਾਲਾ ਜੀ ਦੇ ਦਰਬਾਰ 'ਚ ਵੀ ਹਾਜ਼ਰੀ ਲਾ ਕੇ ਮਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸਹਾਇਕ ਮੰਦਰ ਅਧਿਕਾਰੀ ਐੱਸ. ਕੇ. ਗੁਲੇਰੀ ਨੇ ਮਾਂ ਦੀ ਚੁੰਨੀ ਅਤੇ ਪ੍ਰਸਾਦ ਭੇਂਟ ਕਰ ਕੇ ਉਨ੍ਹਾਂ ਨੂੰ ਪਰਿਵਾਰ ਸਮੇਤ ਸਨਮਾਨਿਤ ਕੀਤਾ।

Tags: Gurdas MaanSingerpopularਗੁਰਦਾਸ ਮਾਨਗਾਇਕਪ੍ਰਸਿੱਧ