FacebookTwitterg+Mail

ਗੁਰਦਾਸ ਮਾਨ ਦੇ 'ਪੰਜਾਬ' ਨੂੰ ਇਕ ਪਾਸੇ ਮਿਲ ਰਿਹਾ ਭਰਵਾਂ ਹੁੰਗਾਰਾ, ਦੂਜੇ ਪਾਸੇ ਹੋ ਰਹੀ ਹੈ ਆਲੋਚਨਾ

13 February, 2017 01:27:12 PM
ਜਲੰਧਰ— ਪੰਜਾਬੀ ਮਸ਼ਹੂਰ ਗਾਇਕ ਗੁਰਦਾਸ ਮਾਨ ਹਮੇਸ਼ਾ ਸੋਸ਼ਲ ਮੁੱਦਿਆਂ 'ਤੇ ਆਪਣੇ ਗੀਤਾਂ ਰਾਹੀਂ ਸਮਾਜ ਦੇ ਸਾਹਮਣੇ ਆਪਣਾ ਅਵਾਜ਼ ਉਠਾਉਂਦੇ ਰਹੇ ਹਨ। ਇਕ ਵਾਰ ਫਿਰ ਉਹ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹਨ। ਹਾਲ ਹੀ 'ਚ ਗੁਰਦਾਸ ਮਾਨ ਸਾਹਿਬ ਦਾ ਨਵਾਂ ਗਾਣਾ 'ਪੰਜਾਬ' ਰਿਲੀਜ਼ ਹੋਇਆ ਹੈ। ਖਬਰ ਲਿਖਣ ਜਾਣ ਤੱਕ ਇਸ ਗੀਤ ਨੂੰ ਹੁਣ ਤੱਕ 6,933,172 ਵਿਊਜ਼ ਮਿਲ ਚੁੱਕੇ ਹਨ।
ਦੱਸਣਾ ਚਾਹੁੰਦੇ ਹਾਂ ਕਿ ਮਸ਼ਹੂਰ ਗਾਇਕ ਗੁਰਦਾਸ ਮਾਨ ਦਾ ਇਹ ਗੀਤ 9 ਫਰਵਰੀ ਨੂੰ ਰਿਲੀਜ਼ ਹੋਇਆ ਸੀ। ਉਨ੍ਹਾਂ ਦਾ ਇਹ ਗੀਤ ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਰਿਲੀਜ਼ ਹੋਇਆ। ਸੋਸ਼ਲ ਮੀਡੀਆ 'ਤੇ ਗੁਰਦਾਸ ਮਾਨ ਦੇ ਇਸ ਗੀਤ ਦੀ ਖੂਬ ਤਾਰੀਫਾਂ ਹੋ ਰਹੀਆਂ ਹਨ, ਜਿਸ ਨੂੰ ਯੂ-ਟਿਊਬ 'ਤੇ ਹੱਦ ਤੋਂ ਵਧ ਪਸੰਦ ਕੀਤਾ ਜਾ ਰਿਹਾ ਹੈ।
ਇਸ ਵੀਡੀਓ ਅੰਦਰ 2017 ਦੇ 'ਪੰਜਾਬ' 'ਚ ਬਾਲ ਭਗਤ ਸਿੰਘ ਦੀ ਕਹਾਣੀ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਨਮ੍ਹ ਹੋ ਜਾਣਗੀਆਂ। ਇਸ 'ਚ ਉਨ੍ਹਾਂ ਨੇ ਨਸ਼ੇ 'ਚ ਗਲਤ ਪੈ ਰਹੀ ਜਵਾਨੀ, ਕੀਟਨਾਸ਼ਕ ਜ਼ਹਿਰਾਂ ਵਾਲੀ ਖੇਤੀ ਅਤੇ ਪ੍ਰਦੂਸ਼ਿਤ ਹੋ ਰਹੇ ਪਾਣੀ ਨੂੰ ਦਿਲ ਨੂੰ ਛੂਹ ਲੈਣ ਵਾਲੇ ਤਰੀਕੇ ਨਾਲ ਪੇਸ਼ ਕੀਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੰਜਾਬ ਦੀ ਸੱਚੀ ਤਸਵੀਰ ਨੂੰ ਪੇਸ਼ ਕੀਤਾ ਹੈ, ਜਿਸ 'ਤੇ ਲੋਕਾਂ ਨੇ ਗੁਰਦਾਸ ਮਾਨ ਦੀ ਖੂਬ ਪ੍ਰਸੰਸ਼ਾ ਕੀਤੀ ਹੈ।
ਕੁਝ ਲੋਕ ਮਾਨ ਦੇ ਗੀਤ ਦੀ ਕਰ ਰਹੇ ਹਨ ਆਲੋਚਨਾ
ਮਾਨ ਸਾਹਿਬ ਦੇ ਇਸ ਗੀਤ ਨੇ ਜਿੱਥੇ ਇਕ ਪਾਸੇ ਸੋਸ਼ਲ ਮੀਡੀਆ 'ਤੇ ਧੁੰਮਾ ਪਾਈਆਂ ਹਨ, ਉੱਥੇ ਦੂਜੀ ਤਰਫ ਬਹਿਸ ਵੀ ਛੇੜ ਦਿੱਤੀ ਹੈ। ਕਈਆਂ ਨੇ ਮਾਨ ਦੇ ਇਸ ਗੀਤ 'ਤੇ ਸਵਾਲ ਵੀ ਉਠਾਏ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਗੁਰਦਾਸ ਮਾਨ ਨੇ ਗੀਤ ਨੂੰ ਰਿਲੀਜ਼ ਕਰਨ ਦਾ ਚੋਣਾਂ ਤੋਂ ਬਾਅਦ ਹੀ ਕਿਉਂ ਚੁਣਿਆ? ਜਦੋ ਕਿ ਇਹ ਪਹਿਲਾ ਰਿਲੀਜ਼ ਕੀਤਾ ਜਾਣਾ ਚਾਹੀਦਾ ਸੀ ਤਾਂ ਕਿ ਲੋਕਾਂ ਇਸ ਨੂੰ ਦੇਖ ਕੇ ਆਪਣੇ ਮੱਤਦਾਨ ਦੌਰਾਨ ਸਹੀ ਫੈਸਲਾ ਕਰਦੇ। ਬਲਜੀਤ ਸਿੰਘ ਨੇ ਆਪਣੀ ਵਾਲ 'ਤੇ ਲਿਖਿਆ ਹੈ ਮਾਨ ਸਾਹਿਬ ਅਕਾਲੀਆਂ ਤੋਂ ਜਰ ਗਏ ਸਨ? ਉਨ੍ਹਾਂ ਨੇ ਕਿਹਾ ਇਹ ਗੀਤ ਇਕ ਮਹੀਨਾ ਪਹਿਲਾ ਆਉਣ 'ਤੇ ਲੋਕ ਇਨ੍ਹਾਂ ਚੌਣਾਂ 'ਚ ਆਪਣਾ ਫੈਸਲਾ ਤੈਅ ਕਰ ਸਕਦੇ ਸੀ।

Tags: Gurdas MaanPunjabalbumcriticismਗੁਰਦਾਸ ਮਾਨਗਾਇਕਪੰਜਾਬਆਲੋਚਨਾ