FacebookTwitterg+Mail

ਹੁਣ ਅਗਲੀ ਫਿਲਮ 'ਚ ਜਲਦੀ ਨਜ਼ਰ ਆਵੇਗਾ ਗੁਰਦਾਸ ਮਾਨ ਦਾ ਬੇਟਾ ਗੁਰਿਕ ਮਾਨ

gurdas maan
21 February, 2017 05:58:04 PM
ਜਲੰਧਰ—ਪੰਜਾਬੀ ਮਸ਼ਹੂਰ ਗਾਇਕ ਗੁਰਦਾਸ ਮਾਨ ਹਮੇਸ਼ਾ ਸੋਸ਼ਲ ਮੁੱਦਿਆਂ 'ਤੇ ਆਪਣੇ ਗੀਤਾਂ ਰਾਹੀਂ ਸਮਾਜ ਸਾਹਮਣੇ ਅਵਾਜ਼ ਉਠਾਉਂਦੇ ਰਹੇ ਹਨ, ਉਨ੍ਹਾਂ ਨੂੰ ਸਾਫ-ਸੁਥਰੀ ਗਾਇਕੀ ਲਈ ਜਾਣਿਆ ਜਾਂਦਾ ਹੈ। ਮਾਨ ਸਾਹਿਬ ਨੇ ਹਾਲ ਹੀ 'ਚ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਬੇਟੇ ਗੁਰਿਕ ਜੀ ਮਾਨ ਨਾਲ ਪਹਿਲੀ ਵਾਰ ਸੋਸ਼ਲ ਮੀਡੀਆ 'ਤੇ ਲਾਈਵ ਨਜ਼ਰ ਆਏ। ਇਸ ਵੀਡੀਓ 'ਚ ਗੁਰਦਾਸ ਮਾਨ ਨੇ ਆਪਣੇ ਦਿਲ ਦੀਆਂ ਕਈ ਗੱਲਾਂ ਅਤੇ ਆਪਣੇ ਬੇਟੇ ਦੇ ਕੈਰੀਅਰ ਨਾਲ ਸਬੰਧਿਤ ਕੁਝ ਗੱਲਾਂ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ।
ਗੁਰਿਕ ਮਾਨ ਨੇ ਖੁਦ ਨੂੰ ਲੈ ਕੇ ਦਰਸ਼ਕਾਂ ਨਾਲ ਕੁਝ ਗੱਲਾਂ ਸਾਂਝੀਆਂ ਕੀਤੀਆਂ। ਉਸ ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਲਈ ਕਈ ਤਰ੍ਹਾਂ ਦੇ ਪਾਪੜ ਵੇਲੇ ਹਨ। ਉਸ ਨੇ ਦੱਸਿਆ ਕਿ ਪਿਤਾ ਮਾਨ ਸਾਹਿਬ ਕੋਲੋਂ 'ਪੰਜਾਬ' ਗੀਤ 'ਚ ਕੰਮ ਕਰਨ ਦਾ ਮੌਕਾ ਮਿਲਿਆ, ਜਿਸ ਨੂੰ ਕਿ ਹੁਣ ਦਰਸ਼ਕਾਂ ਵਲੋਂ ਕਾਫੀ ਪਿਆਰ ਮਿਲ ਰਿਹਾ ਹੈ। ਗੁਰਦਾਸ ਮਾਨ ਨੇ ਕਿਹਾ ਕਿ ਕਈ ਵਾਰ ਲੋਕ ਪੁੱਛਦੇ ਹਨ ਕਿ ਉਹ ਆਪਣੇ ਬੇਟੇ ਨੂੰ ਪਰਦੇ 'ਤੇ ਕਦੋਂ ਲਿਆ ਰਹੇ ਹਨ ਇਸ ਤੋਂ ਬਾਅਦ ਗੁਰਿਕ ਨੇ ਦੱਸਿਆ ਕਿ ਉਹ ਆਪਣੇ ਪਿਤਾ ਨਾਲ ਅਗਲੀ ਫਿਲਮ 'ਚ ਛੇਤੀ ਹੀ ਨਜ਼ਰ ਆਵੇਗਾ।

Tags: Gurdas MaanGurickk g Maanvideoਗੁਰਿਕ ਮਾਨਗੁਰਦਾਸ ਮਾਨਵੀਡੀਓ