FacebookTwitterg+Mail

ਮਿਊਜ਼ਿਕ ਇੰਡਸਟਰੀ 'ਚ 3 ਦਹਾਕਿਆਂ ਤੋਂ ਬਰਕਰਾਰ ਹੈ ਗੁਰਦਾਸ ਮਾਨ ਦੀ ਬਾਦਸ਼ਾਹਤ

gurdas maan
04 January, 2018 03:49:17 PM

ਜਲੰਧਰ(ਬਿਊਰੋ)— ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਅੱਜ ਆਪਣਾ 61ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 4 ਜਨਵਰੀ, 1957 ਨੂੰ ਪੰਜਾਬ ਦੇ ਮੁਕਤਸਾਰ ਜਿਲੇ 'ਚ ਸਥਿਤ ਪਿੰਡ ਗਿੱਦੜਬਾਹਾ 'ਚ ਹੋਇਆ। ਉਨ੍ਹਾਂ ਨੂੰ ਪੰਜਾਬੀ ਗਾਇਕੀ ਦਾ ਸਮਰਾਟ ਮੰਨਿਆ ਜਾਂਦਾ ਹੈ।

Punjabi Bollywood Tadka
ਸਾਲ 1980 'ਚ ਇੰਟਰ ਕਾਲਜ ਫੈਸਟੀਵਲ 'ਚ ਗੀਤ ਗਾਉਣ ਵਾਲੇ ਲੜਕੇ ਨੂੰ ਦੂਰਦਰਸ਼ਨ ਲਈ ਗਾਉਣ ਦਾ ਮੌਕਾ ਮਿਲਿਆ। ਹੀਕ ਗੇ ਬੋਲ ਸਨ, ''ਦਿਲ ਦਾ ਮਾਮਲਾ ਹੈ''। ਇਸ ਗੀਤ ਤੋਂ ਬਾਅਦ ਗੁਰਦਾਸ ਮਾਨ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਸਮਾਂ ਬਦਲਿਆ ਤੇ ਗੁਰਦਾਸ ਮਾਨ ਮਸ਼ਹੂਰ ਹੋ ਗਏ ਪਰ ਉਨ੍ਹਾਂ ਦਾ ਮੂਡ ਨਹੀਂ ਬਦਲਿਆ। ਲਾਈਵ ਪਰਫਾਰਮੈਂਸ ਹੋਵੇ ਜਾਂ ਕੋਈ ਹੋਰ ਮੌਕਾ ਗੁਰਦਾਸ ਮਾਨ ਦੀ ਨਿਮਰਤਾ ਦੀ ਝਲਕ ਹਰ ਜਗ੍ਹਾ ਮਿਲ ਜਾਂਦੀ ਹੈ। ਗੁਰਦਾਸ ਮਾਨ ਨੂੰ ਮਸ਼ਹੂਰ ਬਣਾਉਣ ਵਾਲੇ ਗੀਤਾਂ 'ਚੋਂ ਇਕ ਸੀ 'ਮਾਮਲਾ ਗੜਬੜ ਹੈ'।

ਬੀਤੇ 3 ਦਹਾਕਿਆਂ 'ਚ ਪਤਾ ਨਹੀਂ ਕਿੰਨੇ ਪੰਜਾਬੀ ਗਾਇਕ ਆਏ ਪਰ ਗੁਰਦਾਸ ਮਾਨ ਦੀ ਲੋਕਪ੍ਰਿਯਤਾ (ਪ੍ਰਸਿੱਧੀ) ਦਾ ਕੋਈ ਜਵਾਬ ਨਹੀਂ ਹੈ। ਉਨ੍ਹਾਂ ਦਾ ਇਕ ਹੀ ਦਰਜਾ ਹੈ ਬਾਕੀ ਗਾਇਕ ਉਸ ਤੋਂ ਬਾਅਦ ਆਉਂਦੇ ਹਨ। 

ਇਕ ਹੋਰ ਗੀਤ ਹੈ, ਜਿਸ ਤੋਂ ਬਿਨਾਂ ਪੰਜਾਬੀ ਸੰਗੀਤ ਦੀ ਕਲਪਨਾ ਨਹੀਂ ਹੋ ਸਕਦੀ ਹੈ, ਜਿਸ ਦਾ ਨਾਂ 'ਲੌਂਗ ਦਾ ਲਸ਼ਕਾਰਾ'।

ਚੱਲਦੇ-ਚੱਲਦੇ ਸੁਣੋ ਗੁਰਦਾਸ ਮਾਨ ਤੇ ਦਿਲਜੀਤ ਦੋਸਾਂਝ ਦੀ ਕੋਕ ਸਟੂਡੀਓ ਲਈ ਜੁਗਲਬੰਦੀ।

 


Tags: Gurdas MaanHappy BirthdayDil Da Mamla HaiMamla Gadbad HaiLong Da LishkaraKi Banu Duniya DaRoti