FacebookTwitterg+Mail

ਸਮਾਜ 'ਚ ਫੈਲੀਆਂ ਕੁਰੀਤੀਆਂ 'ਤੇ ਚਾਣਨਾ ਪਾਉਂਦੈ ਗੁਰਦਾਸ ਮਾਨ ਦਾ ਗੀਤ 'ਪੰਜਾਬ' (ਵੀਡੀਓ)

09 February, 2017 08:57:45 PM
ਜਲੰਧਰ— ਪੰਜਾਬੀ ਸੰਗੀਤ ਤੇ ਫਿਲਮ ਜਗਤ ਦੀ ਪ੍ਰਸਿੱਧ ਸ਼ਖਸੀਅਤ ਗੁਰਦਾਸ ਮਾਨ ਦਾ ਚਿਰਾਂ ਤੋਂ ਉਡੀਕਿਆ ਜਾ ਰਿਹਾ ਗੀਤ 'ਪੰਜਾਬ' ਰਿਲੀਜ਼ ਹੋ ਗਿਆ ਹੈ। 'ਪੰਜਾਬ' ਗੀਤ ਮੁੱਖ ਤੌਰ 'ਤੇ ਸਮਾਜ 'ਚ ਫੈਲੀਆਂ ਕੁਰੀਤੀਆਂ 'ਤੇ ਚਾਣਨਾ ਪਾਉਂਦਾ ਹੈ।
ਸ਼ਹੀਦ-ਏ-ਆਜ਼ਮ ਭਗਤ ਸਿੰਘ ਤੋਂ ਬਾਅਦ ਦੇ ਪੰਜਾਬ ਦਾ ਹਾਲ ਜੋ ਅੱਜ ਬਣ ਚੁੱਕਾ ਹੈ, ਉਹੀ ਗੀਤ 'ਚ ਦਿਖਾਇਆ ਗਿਆ ਹੈ। ਪਵਿੱਤਰ ਗ੍ਰੰਥਾਂ ਦੀ ਬੇਅਦਬੀ, ਨਸ਼ਿਆਂ 'ਚ ਫੈਲੀ ਨੌਜਵਾਨ ਪੀੜ੍ਹੀ, ਲੁੱਟਾਂ-ਖੋਹਾਂ ਗੀਤ ਦੇ ਕੁਝ ਅਜਿਹੇ ਦ੍ਰਿਸ਼ ਹਨ, ਜੋ ਦਿਲ ਨੂੰ ਝੰਜੋੜ ਦੇਣਗੇ।
ਗੀਤ ਦੇ ਬੋਲ ਖੁਦ ਗੁਰਦਾਸ ਮਾਨ ਵਲੋਂ ਲਿਖੇ ਗਏ ਹਨ, ਜਿਸ ਨੂੰ ਸੰਗੀਤ ਦਿੱਤਾ ਹੈ ਜਤਿੰਦਰ ਸ਼ਾਹ ਨੇ। ਵੀਡੀਓ ਬੇਹੱਦ ਹੀ ਖੂਬਸੂਰਤ ਢੰਗ ਨਾਲ ਤਿਆਰ ਕੀਤੀ ਗਈ ਹੈ, ਜਿਸ ਨੂੰ ਸਾਗਾ ਹਿੱਟਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

Tags: Gurdas Maan Punjab Punjabi Song ਗੁਰਦਾਸ ਮਾਨ ਪੰਜਾਬ