FacebookTwitterg+Mail

ਜ਼ਿੰਦਗੀ 'ਚ ਵਾਪਰੇ ਹਾਦਸਿਆਂ ਨੇ ਕੀਤਾ ਗੁਰਦਾਸ ਮਾਨ ਨੂੰ ਲਿਖਣ ਲਈ ਪ੍ਰੇਰਿਤ (ਦੇਖੋ ਤਸਵੀਰਾਂ)

    1/10
04 January, 2017 10:25:07 PM
ਜਲੰਧਰ— ਗੁਰਦਾਸ ਮਾਨ ਮਸ਼ਹੂਰ ਪੰਜਾਬੀ ਗਾਇਕ ਤੇ ਅਭਿਨੇਤਾ ਹਨ। ਮਾਨ ਦੀ ਜ਼ਿੰਦਗੀ 'ਚ ਸ਼ਾਇਦ ਹਾਦਸੇ ਹੀ ਉਨ੍ਹਾਂ ਨੂੰ ਲਿਖਣ ਲਈ ਪ੍ਰੇਰਿਤ ਕਰਦੇ ਹਨ। ਇਕ ਕਾਰ ਹਾਦਸੇ 'ਚ ਵੀ ਰੋਪੜ ਦੇ ਇਕ ਪਿੰਡ ਦੇ ਕੋਲ ਮਾਨ ਦੀ ਕਾਰ ਹਾਦਸੇ ਦਾ ਸ਼ਿਕਾਰ ਹੋਈ। ਇਸ ਹਾਦਸੇ 'ਚ ਮਾਨ ਦੇ ਡਰਾਈਵਰ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਦੁਖੀ ਹੋ ਕੇ ਮਾਨ ਦਾ ਲਿਖਿਆ ਗੀਤ ਇੰਨਾ ਮਕਬੂਲ ਹੋਇਆ ਕਿ ਲੋਕ ਅੱਜ ਵੀ ਉਸ ਨੂੰ ਨਮ ਅੱਖਾਂ ਨਾਲ ਸੁਣਦੇ ਹਨ।
ਮਾਨ ਦਾ ਜਨਮ ਪੰਜਾਬ ਦੇ ਗਿੱਦੜਬਾਹਾ (ਮੁਕਤਸਰ) 'ਚ 4 ਜਨਵਰੀ 1957 ਨੂੰ ਹੋਇਆ। 20 ਜਨਵਰੀ 2007 ਨੂੰ ਕਰਨਾਲ ਦੇ ਕੋਲ ਉਨ੍ਹਾਂ ਦੀ ਕਾਰ ਟਰੱਕ ਨਾਲ ਟਕਰਾ ਗਈ ਸੀ। ਇਸ ਹਾਦਸੇ 'ਚ ਮਾਨ ਵਾਲ-ਵਾਲ ਬਚੇ। ਉਨ੍ਹਾਂ ਨੇ ਗੀਤ 'ਦਿਲ ਦਾ ਮਾਮਲਾ' ਨਾਲ ਕੁਝ ਅਜਿਹੀ ਪ੍ਰਸਿੱਧੀ ਖੱਟੀ ਕਿ ਮਾਨ ਪੰਜਾਬ ਦਾ ਮਾਣ ਬਣ ਗਏ। ਮਲੋਟ 'ਚ ਪੜ੍ਹਾਈ ਸ਼ੁਰੂ ਹੋਈ ਤੇ ਫਿਰ ਬਾਅਦ 'ਚ ਪਟਿਆਲਾ ਆ ਗਏ। ਕਾਲਜ ਦੇ ਦਿਨਾਂ 'ਚ ਮਾਨ ਨੇ ਵੱਖ-ਵੱਖ ਯੂਨੀਵਰਸਿਟੀਆਂ ਵਲੋਂ ਆਯੋਜਿਤ ਨੌਜਵਾਨ ਮੇਲਿਆਂ 'ਚ ਹਿੱਸਾ ਲਿਆ ਤੇ ਕਈ ਪੁਰਸਕਾਰ ਜਿੱਤੇ।
ਇੰਨਾ ਹੀ ਨਹੀਂ, ਮਾਨ ਖੇਡਾਂ 'ਚ ਵੀ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ। ਕਈ ਐਥਲੈਟਿਕ ਮੁਕਾਬਲਿਆਂ ਤੇ ਦੇਸ਼ ਪੱਧਰੀ ਮੁਕਾਬਲਿਆਂ 'ਚ ਮਾਨ ਨੇ ਹਿੱਸਾ ਲਿਆ ਤੇ ਮੈਡਲ ਜਿੱਤੇ। ਮਾਨ ਜੂਡੋ 'ਚ ਬਲੈਕ ਬੈਲਟ ਹਨ। ਮਾਨ ਦੀ ਝੋਲੀ ਕਈ ਹਿੱਟ ਐਲਬਮਾਂ ਤੇ ਬੇਹੱਦ ਮਕਬੂਲ ਕੀਤੇ ਜਾਣ ਵਾਲੇ ਗੀਤ ਹਨ। ਜਦੋਂ ਮਾਨ ਨੇ ਗੀਤ ਗਾਉਣੇ ਸ਼ੁਰੂ ਕੀਤੇ, ਉਨ੍ਹਾਂ ਦਿਨਾਂ 'ਚ ਸੋਲੋ ਗਾਇਕੀ ਲਈ ਮਾਰਕੀਟ ਨਹੀਂ ਹੁੰਦੀ ਸੀ।
ਮਾਨ ਨੇ ਇਕ ਨਹੀਂ, ਕਈ ਡਿਊਟ ਜੋੜੀਆਂ ਨਾਲ ਗੀਤ ਗਾਉਣ ਤੋਂ ਮਨ੍ਹਾ ਕੀਤਾ ਤੇ ਖੁਦ ਨੂੰ ਇਕ ਸੋਲੋ ਸਿੰਗਰ ਦੇ ਰੂਪ 'ਚ ਸਥਾਪਿਤ ਕੀਤਾ। ਮਾਨ ਦੇ ਬਹੁਤ ਘੱਟ ਗੀਤ ਹਨ, ਜਿਹੜੇ ਸਾਥੀ ਕਲਾਕਾਰਾਂ ਨਾਲ ਗਾਏ ਗਏ ਹਨ। ਮਾਨ ਦੇ ਗੀਤ 'ਆਪਣਾ ਪੰਜਾਬ' ਨੂੰ 1998 'ਚ ਬਰਮਿੰਘਮ 'ਚ ਬੈਸਟ ਗੀਤ ਦਾ ਐਵਾਰਡ ਵੀ ਦਿੱਤਾ ਗਿਆ। ਅਭਿਨੈ 'ਚ ਵੀ ਗੁਰਦਾਸ ਮਾਨ ਦਾ ਕੋਈ ਮੁਕਾਬਲਾ ਨਹੀਂ ਹੈ। ਫਿਲਮ 'ਸ਼ਹੀਦ ਊਧਮ ਸਿੰਘ' ਇਸ ਦੀ ਇਕ ਉਦਾਹਰਣ ਲਈ ਦੇਖੀ ਜਾ ਸਕਦੀ ਹੈ।

Tags: ਗੁਰਦਾਸ ਮਾਨ Gurdas Maan ਹਾਦਸੇ Accidents ਜਨਮ Birthday