FacebookTwitterg+Mail

ਪੰਜਾਬੀ ਗਾਇਕੀ ਦੇ 'ਬਾਬਾ ਬੋਹੜ' ਕਹਾਉਣ ਵਾਲੇ ਗੁਰਦਾਸ ਮਾਨ ਹੋਏ 60 ਸਾਲਾਂ ਦੇ

gurdas maan today birthday
04 January, 2017 09:59:58 AM
ਜਲੰਧਰ— ਮਨੋਰੰਜਨ ਜਗਤ ਦੀ ਸ਼ਾਨ ਗੁਰਦਾਸ ਮਾਨ ਅੱਜ ਆਪਣਾ 60ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 4 ਜਨਵਰੀ, 1957 'ਚ ਪਿੰਡ ਗਿੱਦੜਬਾਹਾ, ਪੰਜਾਬ 'ਚ ਹੋਇਆ। ਉਹ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਉਨ੍ਹਾਂ ਦੇ ਪਿਤਾ ਗੁਰਦੇਵ ਸਿੰਘ ਅਤੇ ਮਾਤਾ ਦਾ ਨਾਂ ਤੇਜ ਕੌਰ ਸੀ। ਉਨ੍ਹਾਂ ਦੀ ਪਤਨੀ ਦਾ ਨਾਂ ਮਨਜੀਤ ਕੌਰ ਹੈ। ਉਨ੍ਹਾਂ ਨੇ ਗਾਇਕੀ ਤੋਂ ਇਲਾਵਾ ਅਦਾਕਾਰੀ, ਲੇਖਕ ਅਤੇ ਕੋਰੀਓਗਰਾਫਰ ਵਜੋਂ ਖਾਸ ਜਗ੍ਹਾ ਬਣਾਈ। ਉਨ੍ਹਾਂ ਨੂੰ ਪੰਜਾਬੀ ਗਾਇਕੀ ਦੇ ਖੇਤਰ 'ਚ 'ਬਾਬਾ ਬੋਹੜ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਨੇ 1980 'ਚ ਗਾਣਾ 'ਦਿਲ ਦਾ ਮਾਮਲਾ ਹੈ' ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਉਨ੍ਹਾਂ ਨੇ 34 ਐਲਬਮਾਂ ਅਤੇ 305 ਤੋਂ ਵਧ ਗਾਣੇ ਲਿਖੇ। 'ਵਾਰਿਸ਼ ਸ਼ਾਹ : ਇਸ਼ਕ ਦਾ ਵਾਰਿਸ' 'ਲੌਂਗ ਦਾ ਲਿਸ਼ਕਾਰਾ', 'ਕਚਹਿਰੀ', 'ਸ਼ਹੀਦ-ਏ-ਮੁਹੱਬਤ', 'ਸ਼ਹੀਦ ਊਧਮ ਸਿੰਘ', 'ਦੇਸ ਹੋਇਆ ਪ੍ਰਦੇਸ' ਆਦਿ ਉਨ੍ਹਾਂ ਦੀਆਂ ਸੁਪਰਹਿੱਟ ਫਿਲਮਾਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ 2015 'ਚ ਮਸ਼ਹੂਰ ਗਾਣਾ 'ਕੀ ਬਨੂੰ ਦੁਨੀਆ ਦਾ' ਦਲਜੀਤ ਦੋਸਾਂਝ ਨਾਲ ਐੱਮ.ਟੀ.ਵੀ. 'ਤੇ ਪ੍ਰੋਗਰਾਮ 'ਕੋਕ ਸਟੂਡੀਓ' 'ਚ ਗਾਇਆ।

Tags: ਗੁਰਦਾਸ ਮਾਨਗਾਇਕਜਨਮਦਿਨGurdas Maan singer birthday