FacebookTwitterg+Mail

ਵਿਆਹ ਦੇ ਦੋ ਹਫਤਿਆਂ ਬਾਅਦ ਮੀਡੀਆ 'ਚ ਵਾਇਰਲ ਹੋ ਰਹੀਆਂ ਨੇ ਦਲੇਰ ਮਹਿੰਦੀ ਦੇ ਮੁੰਡੇ ਦੀਆਂ ਇਹ ਤਸਵੀਰਾਂ

    1/11
23 July, 2016 09:47:45 PM
ਮੁੰਬਈ— ਗਾਇਕ ਦਲੇਰ ਮਹਿੰਦੀ ਦੇ ਬੇਟੇ ਗੁਰਦੀਪ ਦੇ ਵਿਆਹ ਨੂੰ ਲਗਭਗ ਦੋ ਹਫਤੇ ਹੋ ਗਏ ਹਨ। ਉਸ ਨੇ ਐੱਨ. ਆਰ. ਆਈ. ਮਾਡਲ ਜੇਸਿਕਾ ਸਿੰਘ ਨਾਲ ਵਿਆਹ ਕਰਵਾਇਆ ਹੈ। ਯੂਰਪੀਅਨ ਦੇਸ਼ ਫਿਨਲੈਂਡ 'ਚ ਹੋਏ ਇਸ ਵਿਆਹ 'ਚ ਦਲੇਰ ਮਹਿੰਦੀ ਦੇ ਪਰਿਵਾਰਕ ਮੈਂਬਰਾਂ ਤੇ ਉਨ੍ਹਾਂ ਦੇ ਨਜ਼ਦੀਕੀ ਪਹੁੰਚੇ ਹੋਏ ਸਨ। ਗੁਰਦੀਪ ਤੇ ਜੇਸਿਕਾ ਦੇ ਵਿਆਹ ਦੀਆਂ ਕੁਝ ਤਸਵੀਰਾਂ ਮੀਡੀਆ 'ਚ ਵਾਇਰਲ ਹੋ ਰਹੀਆਂ ਹਨ। ਇਨ੍ਹਾਂ 'ਚੋਂ ਕੁਝ ਨਵੀਆਂ ਹਨ ਤਾਂ ਕੁਝ ਉਹੀ ਹਨ, ਜੋ ਪਹਿਲਾਂ ਵੀ ਸਾਹਮਣੇ ਆ ਚੁਕੀਆਂ ਹਨ।
ਫਿਨਲੈਂਡ 'ਚ ਜਨਮੀ ਜੇਸਿਕਾ ਪੇਸ਼ੇ ਤੋਂ ਮਾਡਲ ਤੇ ਅਭਿਨੇਤਰੀ ਹੈ। ਉਹ ਮਿਸ ਇੰਡੀਆ ਯੂਰਪ ਦੀ ਪਹਿਲੀ ਰਨਰਅੱਪ ਵੀ ਰਹਿ ਚੁਕੀ ਹੈ। ਦੱਸਣਯੋਗ ਹੈ ਕਿ ਵਿਆਹ ਤੋਂ ਪਹਿਲਾਂ ਜੇਸਿਕਾ, ਗੁਰਦੀਪ ਦੇ ਆਪੋਜ਼ਿਟ ਫਿਲਮ 'ਦਿੱਲੀ 1984' 'ਚ ਮੁੱਖ ਭੁਮਿਕਾ ਵੀ ਨਿਭਾਅ ਚੁਕੀ ਹੈ। ਦੋਵਾਂ ਦੀ ਮੰਗਣੀ ਪਿਛਲੇ ਸਾਲ ਹੋਈ ਸੀ। ਪਰਿਵਾਰਕ ਸੂਤਰਾਂ ਦੀ ਮੰਨੀਏ ਤਾਂ ਦੋਵੇਂ ਵਿਆਹ ਲਈ ਸਹੀ ਸਮੇਂ ਦੀ ਉਡੀਕ ਕਰ ਰਹੇ ਸਨ। ਸੂਤਰਾਂ ਮੁਤਾਬਕ ਗੁਰਦੀਪ ਤੇ ਜੇਸਿਕਾ ਦੀ ਇਹ ਲਵ ਮੈਰਿਜ ਹੈ। 9 ਜੁਲਾਈ ਨੂੰ ਗੁਰਦੀਪ ਦੇ ਚਾਚਾ ਤੇ ਦਲੇਰ ਮਹਿੰਦੀ ਦੇ ਛੋਟੇ ਭਰਾ ਮੀਕਾ ਨੇ ਟਵੀਟ ਕਰਕੇ ਜੋੜੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਸਨ।

Tags: ਵਿਆਹ ਦਲੇਰ ਮਹਿੰਦੀ ਬੇਟੇ ਗੁਰਦੀਪ Marriage Daler Mehndi Son Gurdeep