FacebookTwitterg+Mail

ਬੇਹੱਦ ਖੂਬਸੂਰਤ ਗੀਤ 'ਹੌਂਸਲੇ' ਨਾਲ ਗੁਰਜੈਜ਼ ਨੇ ਦਿੱਤੀ ਦਰਸ਼ਕਾਂ ਦੀ ਕਚਿਹਰੀ 'ਚ ਦਸਤਕ

gurjazz honsle song
07 August, 2017 09:11:11 PM

ਜਲੰਧਰ— 'ਇੰਚ ਦੀ ਕੀ ਗੱਲ', 'ਯਾਰਾਂ ਪਿੱਛੇ' ਤੇ 'ਯਾਰੀ ਤੇਰੀ' ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਗਾਇਕ ਗੁਰਜੈਜ਼ ਦਾ ਗੀਤ 'ਹੌਂਸਲੇ' ਰਿਲੀਜ਼ ਹੋਇਆ ਹੈ। ਗੀਤ ਬਹੁਤ ਹੀ ਖੂਬਸੂਰਤ ਹੈ, ਜਿਸ 'ਚ ਇਕ ਮੁੰਡਾ ਆਪਣੇ ਮਾਪਿਆਂ ਲਈ ਮਿਹਨਤ ਕਰਦਾ ਨਜ਼ਰ ਆ ਰਿਹਾ ਹੈ। ਗੀਤ ਨੂੰ ਗੁਰਜੈਜ਼ ਨੇ ਬਹੁਤ ਹੀ ਖੂਬਸੂਰਤ ਢੰਗ ਨਾਲ ਨਿਭਾਇਆ ਹੈ। ਗੀਤ ਦੇ ਬੋਲ ਸੰਨੀ ਖੇਪਰ ਨੇ ਲਿਖੇ ਹਨ, ਜਿਸ ਨੂੰ ਸੰਗੀਤ ਸੰਨੀ ਵਿਰਕ ਨੇ ਦਿੱਤਾ ਹੈ।

ਗੀਤ ਦੀ ਵੀਡੀਓ ਆਕਰਸ਼ਿਤ ਹੈ, ਜਿਸ ਦਾ ਨਿਰਦੇਸ਼ਨ ਹੈਰੀ ਸਿੰਘ ਤੇ ਪ੍ਰੀਤ ਸਿੰਘ ਨੇ ਕੀਤਾ ਹੈ। ਕੱਲ ਯਾਨੀ ਐਤਵਾਰ ਨੂੰ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤਕ 3 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।


Tags: Gurjazz Honsle Speed Records Youtube