FacebookTwitterg+Mail

ਯੂਟਿਊਬ 'ਤੇ ਧਮਾਲਾਂ ਪਾ ਰਿਹੈ ਰਾਮ ਰਹੀਮ ਦੀ ਫਿਲਮ 'ਜੱਟੂ ਇੰਜੀਨੀਅਰ' ਦਾ ਟਰੇਲਰ (ਵੀਡੀਓ)

07 May, 2017 04:04:47 PM
ਮੁੰਬਈ— 'ਐੱਮ. ਐੱਸ. ਜੀ' ਸੀਰੀਜ਼ ਦੀਆਂ ਫਿਲਮਾਂ ਨਾਲ ਪ੍ਰਸਿੱਧੀ ਖੱਟਣ ਵਾਲਾ ਡੇਰਾ ਸੱਚਾ ਸੌਦਾ ਮੁਖੀ ਰਾਕਸਟਾਰ ਬਾਬਾ ਗੁਰਮੀਤ ਰਾਮ ਰਹੀਮ ਸਿੰਘ ਦੀ ਆਉਣ ਵਾਲੀ ਫਿਲਮ 'ਜੱਟੂ ਇੰਜੀਨੀਅਰ' ਦਾ ਟ੍ਰੇਲਰ 29 ਅਪ੍ਰੈਲ ਨੂੰ ਯੂ.ਟਿਊਬ 'ਤੇ ਰਿਲੀਜ਼ ਹੋਇਆ ਸੀ। ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਇੱਕ ਕਾਮੇਡੀ ਡਰਾਮਾ ਫਿਲਮ ਹੈ। 'ਜੱਟੂ ਇੰਜੀਨੀਅਰ' ਦੇ ਟ੍ਰੇਲਰ ਨੂੰ ਹੁਣ ਤੱਕ 4,473,717 ਲੋਕ ਯੂਟਿਊਬ 'ਤੇ ਦੇਖ ਚੁੱਕੇ ਹਨ। ਇਸ ਫਿਲਮ ਬਾਬਾ ਰਹੀਮ ਵੱਖਰੇ ਅੰਦਾਜ਼ 'ਚ ਹੀ ਨਜ਼ਰ ਆਉਣਗੇ।
ਸੂਤਰਾਂ ਮੁਤਾਬਕ 'ਐੱਮ. ਐੱਸ. ਜੀ' ਸੀਰੀਜ਼ ਦੀਆਂ ਪਿਛਲੀਆਂ ਫਿਲਮਾਂ ਵਾਂਗ ਹੀ ਇਸ ਫਿਲਮ ਦਾ ਨਿਰਦੇਸ਼ਨ ਵੀ ਪਿਓ-ਧੀ ਦੀ ਜੋੜੀ ਅਰਥਾਤ ਸੰਤ ਰਾਮ ਰਹੀਮ ਗੁਰਮੀਤ ਸਿੰਘ ਇੰਸਾਂ ਅਤੇ ਹਨੀਪ੍ਰੀਤ ਇੰਸਾਂ ਨੇ ਕੀਤਾ ਹੈ। ਬਾਬਾ ਗੁਰਮੀਤ ਰਾਮ ਰਹੀਮ ਸਿੰਘ ਨੇ 'ਜੱਟੂ ਇੰਜੀਨੀਅਰ' ਨਾਲ ਸਮਾਜਿਕ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਇਹ ਫਿਲਮ 19 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ ਹੋਵੇਗੀ।

Tags: Gurmeet Ram Rahim SinghJattu EngineerHoney Preet Insanਰਾਮ ਰਹੀਮ ਸਿੰਘ ਜੱਟੂ ਇੰਜੀਨੀਅਰ