FacebookTwitterg+Mail

'ਹਾਫ ਗਰਲਫ੍ਰੈਂਡ' ਤੇ 'ਹਿੰਦੀ ਮੀਡੀਅਮ' 'ਤੇ ਭਾਰੀ ਪਈ 'ਜੱਟੂ ਇੰਜੀਨੀਅਰ', ਕੀਤੀ ਸ਼ਾਨਦਾਰ ਓਪਨਿੰਗ

gurmeet ram rahim singh
21 May, 2017 04:36:43 PM

ਮੁੰਬਈ— ਡਾਕਟਰ ਐੱਮ. ਐੱਸ. ਜੀ. (ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ) ਦੀ ਕਾਮੇਡੀ ਫਿਲਮ 'ਜੱਟੂ ਇੰਜੀਨੀਅਰ' ਨੇ ਵੱਡੇ ਪਰਦੇ 'ਤੇ ਧਮਾਕੇਦਾਰ ਅੰਦਾਜ਼ 'ਚ ਦੇਸ਼ਭਰ 'ਚ 3 ਹਜ਼ਾਰ ਤੋਂ ਵੀ ਜ਼ਿਆਦਾ ਸਕ੍ਰੀਨਾਂ 'ਤੇ ਰਿਲੀਜ਼ ਹੋਈ। 'ਜੱਟੂ ਇੰਜੀਨੀਅਰ' ਨੇ ਸਮੁੱਚੇ ਬਾਲੀਵੁੱਡ 'ਚ ਧੂਮ ਮਚਾ ਦਿੱਤੀ ਹੈ। ਦੇਸ਼ ਦੇ ਜ਼ਿਆਦਾਤਰ ਲੋਕ ਰਾਕ ਸਟਾਰ ਬਾਬਾ ਦੀਆਂ ਗੱਲਾਂ ਅਤੇ ਮਾਨਵਤਾ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਚੁੱਕੇ ਹਨ, ਜਿਸ ਦੌਰਾਨ ਇਸ ਫਿਲਮ ਨੇ ਬਾਕਸ ਆਫਿਸ 'ਤੇ ਪਹਿਲੇ ਦਿਨ ਚੰਗੀ ਕਮਾਈ ਕੀਤੀ। ਇਸ ਫਿਲਮ ਨੇ ਓਪਨਿੰਗ ਵਾਲੇ ਦਿਨ 17.10 ਕਰੋੜ ਦੀ ਕਮਾਈ ਕੀਤੀ ਹੈ।
ਦੱਸ ਦਈਏ ਕਿ ਅਰਜੁਨ ਕਪੂਰ ਅਤੇ ਸ਼ਰਧਾ ਕਪੂਰ ਦੀ 'ਹਾਫ ਗਰਲਫ੍ਰੈਂਡ' ਵੀ ਇਸੇ ਦਿਨ ਹੀ ਰਿਲੀਜ਼ ਹੋਈ ਸੀ। ਚੇਤਨ ਭਗਤ ਦੇ ਇਸੇ ਨਾਂ ਦੇ ਉਪਨਿਆਸ 'ਤੇ ਆਧਾਰਿਤ ਇਹ ਫਿਲਮ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਸੀ। ਟ੍ਰੇਡ ਐਨਾਲਿਸਟ ਤਰਨ ਆਦਰਸ਼ ਦੇ ਟਵੀਟ ਮੁਤਾਬਕ ਫਿਲਮ ਨੇ ਪਹਿਲੇ ਦਿਨ 10.27 ਕਰੋੜ ਰੁਪਏ ਦਾ ਕੁਲੈਕਸ਼ਨ ਕੀਤਾ। 'ਹਾਫ ਗਰਲਫ੍ਰੈਂਡ' ਨਾਲ ਇਰਖਾਨ ਖਾਨ ਅਤੇ ਸਬਾ ਕਮਰ ਦੀ ਫਿਲਮ 'ਹਿੰਦੀ ਮੀਡੀਅਮ' ਵੀ ਰਿਲੀਜ਼ ਹੋਈ ਸੀ। 'ਹਿੰਦੀ ਮੀਡੀਅਮ' ਨੇ ਪਹਿਲੇ ਦਿਨ 2.81 ਕਰੋੜ ਦੀ ਕਮਾਈ ਕੀਤੀ। ਗੁਰਮੀਤ ਰਾਮ ਰਹੀਮ ਦੀ ਫਿਲਮ ਇਨ੍ਹਾਂ ਦੋਵਾਂ ਫਿਲਮਾਂ 'ਤੇ ਕਾਫੀ ਭਾਰੀ ਪਈ। 'ਜੱਟੂ ਇੰਜੀਨੀਅਰ' ਨੇ ਦੋਵੇਂ ਫਿਲਮਾਂ ਤੋਂ 8 ਗੁਣਾ ਜ਼ਿਆਦਾ ਕਮਾਈ ਕੀਤੀ ਹੈ।


Tags: Gurmeet Ram Rahim SinghJattu EngineerHalf GirlfriendHindi Mediumਗੁਰਮੀਤ ਰਾਮ ਰਹੀਮ ਸਿੰਘਜੱਟੂ ਇੰਜੀਨੀਅਰਹਿੰਦੀ ਮੀਡੀਅਮ