FacebookTwitterg+Mail

ਹਰੇਕ ਫਿਲਮ ਲਈ ਐਵਾਰਡਜ਼ ਨਾਲ ਨਿਵਾਜੇ ਜਾ ਚੁੱਕੇ ਹਨ 'ਜੱਟੂ ਇੰਜੀਨੀਅਰ' ਦੇ ਗੁਰਮੀਤ ਰਾਮ ਰਹੀਮ

gurmeet ram rahim singh
21 May, 2017 04:13:25 PM

ਮੁੰਬਈ— ਡੇਰਾ ਸੱਚਾ ਸੌਦਾ ਦੇ ਸੰਤ ਗੁਰਮੀਤ ਰਾਮ ਰਹੀਮ ਇਨ੍ਹੀਂ ਦਿਨੀਂ ਆਪਣੀ ਫਿਲਮ 'ਜੱਟੂ ਇੰਜੀਨੀਅਰ' ਕਰਕੇ ਕਾਫੀ ਸੁਰਖੀਆਂ 'ਚ ਹਨ। ਫਿਲਮਾਂ 'ਚ ਆਉਣ ਤੋਂ ਹੀ ਪਹਿਲਾਂ ਹੀ ਇਨ੍ਹਾਂ ਦੇ ਕਰੋੜਾਂ ਫਾਲੋਅਰਸ ਹਨ। ਇਸ ਤੋਂ ਪਹਿਲਾਂ ਵੀ ਇਹ 4 ਫਿਲਮਾਂ 'ਚ ਨਜ਼ਰ ਆ ਚੁੱਕੇ ਹਨ। ਸੰਤ ਗੁਰਮੀਤ ਰਾਮ ਰਹੀਮ ਹਮੇਸ਼ਾ ਸਭ ਤੋਂ ਵੱਖਰਾ ਹੀ ਕੁਝ ਕਰਦੇ ਹਨ। ਇਨ੍ਹਾਂ ਦੇ ਸਾਹਮਣੇ ਕਈ ਰਿਕਾਰਡ ਬਣਦੇ ਅਤੇ ਟੂਟਦੇ ਹਨ। ਰਿਕਾਰਡਸ ਦੀ ਗੱਲ ਕਰੀਏ ਤਾਂ ਇਨ੍ਹਾਂ ਦੀਆਂ ਫਿਲਮਾਂ ਕਈ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਐਵਾਰਡ ਹਾਸਲ ਕਰ ਚੁੱਕੇ ਸਨ।

ਜ਼ਿਕਰਯੋਗ ਹੈ ਕਿ ਸੰਤ ਰਾਮ ਰਹੀਮ ਦੀ ਫਿਲਮ 'ਜੱਟੂ ਇਜੀਨੀਅਰ' 19 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਇਸ ਫਿਲਮ ਦਾ ਨਿਰਦੇਸ਼ਨ ਇਨ੍ਹਾਂ ਦੀ ਹੀ ਬੇਟੀ ਹਨੀਪ੍ਰੀਤ ਨੇ ਕੀਤਾ ਹੈ। ਇਸ ਫਿਲਮ ਨੂੰ ਲੈ ਕੇ ਬਾਬਾ ਜੀ ਦੇ ਪ੍ਰੇਮੀਆਂ 'ਚ ਕਾਫੀ ਜ਼ਿਆਦਾ ਕ੍ਰੇਜ ਹੈ। ਉੱਥੇ ਹੀ ਗੁਰਮੀਤ ਰਾਮ ਰਹੀਮ ਦੀ 'ਜੱਟੂ ਇੰਜੀਨੀਅਰ' ਬਾਕਸ ਆਫਿਸ 'ਤੇ ਕਾਫੀ ਧਮਾਲਾਂ ਪਾ ਰਹੀ ਹੈ। ਇਹ ਫਿਲਮ ਸਵੱਛਤਾ ਅਤੇ ਇਕ ਪਿਛੜੇ ਹੋਏ ਪਿੰਡ 'ਤੇ ਆਧਾਰਿਤ ਹੈ। ਇਸ ਤੋਂ ਇਲਾਵਾ ਫਿਲਮ 'ਚ ਕਾਮੇਡੀ ਨੂੰ ਖੂਬ ਦਿਖਾਇਆ ਗਿਆ ਹੈ।


Tags: Gurmeet Ram Rahim Singh Jattu Engineer Awards Box office cleanness ਸੰਤ ਗੁਰਮੀਤ ਰਾਮ ਰਹੀਮ ਜੱਟੂ ਇੰਜੀਨੀਅਰ