FacebookTwitterg+Mail

ਗੁਰਨਾਮ ਭੁੱਲਰ ਦਾ ਸਿੰਗਲ ਟਰੈਕ 'ਗੋਰੀਆਂ ਨਾਲ ਗੇੜੇ' ਅੱਜ ਹੋਵੇਗਾ ਰਿਲੀਜ਼ : ਜਗਜੀਤਪਾਲ ਸਿੰਘ

gurnam bhullar
16 January, 2017 09:20:37 AM
ਜਲੰਧਰ— ਪੰਜਾਬੀ ਗਾਇਕ ਗੁਰਨਾਮ ਭੁੱਲਰ 'ਰੱਖ ਲਈ ਪਿਆਰ ਨਾਲ ਜਿਵੇਂ ਮਰਜ਼ੀ' ਸਿੰਗਲ ਟਰੈਕ ਨਾਲ ਚਰਚਾ 'ਚ ਆਇਆ ਸੀ। ਅੱਜ ਗੁਰਨਾਮ ਭੁੱਲਰ ਦਾ ਨਵਾਂ ਸਿੰਗਲ ਟਰੈਕ 'ਗੋਰੀਆਂ ਨਾਲ ਗੇੜੇ' ਰਿਲੀਜ਼ ਹੋਵੇਗਾ। 16 ਜਨਵਰੀ ਨੂੰ ਪੇਸ਼ਕਾਰ ਜਗਜੀਤਪਾਲ ਸਿੰਘ ਤੇ ਜੱਸ ਰਿਕਾਰਡਸ ਵੱਲੋਂ ਰਿਲੀਜ਼ ਕੀਤਾ ਜਾ ਰਿਹਾ। ਜਾਣਕਾਰੀ ਦਿੰਦਿਆਂ ਜਗਜੀਤਪਾਲ ਸਿੰਘ ਨੇ ਦੱਸਿਆ ਹੈ ਕਿ, ਇਸ ਸਿੰਗਲ ਟਰੈਕ ਦਾ ਮਿਊੁਜ਼ਿਕ ਮਿਕਸ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਕੀਤਾ ਹੈ ਗਿੱਲ ਰੌਂਤਾ ਨੇ। ਇਸ ਦਾ ਵੀਡੀਓ ਗੈਰੀ ਦਿਓਲ ਵੱਲੋਂ ਚੰਡੀਗੜ੍ਹ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ, ਜੋ ਕਿ ਅੱਜ ਯੂ-ਟਿਊਬ 'ਤੇ ਵੀ ਚਲਾਇਆ ਜਾਵੇਗਾ।

Tags: ਗੁਰਨਾਮ ਭੁੱਲਰਜਗਜੀਤਪਾਲ ਸਿੰਘਸਿੰਗਲ ਟਰੈਕGurnam Bhullar jagajitapala Singh single track