FacebookTwitterg+Mail

video : ਗੁਰਨਾਮ ਭੁੱਲਰ ਦਾ ਨਵਾਂ ਗੀਤ 'ਜਿੰਨਾ ਤੇਰਾ ਮੈਂ ਕਰਦੀ' ਹੋ ਰਿਹੈ ਹੈ ਲੋਕਪ੍ਰਿਯ

19 February, 2017 12:15:51 PM
ਜਲੰਧਰ— ਪੰਜਾਬੀ ਗਾਇਕ ਗੁਰਨਾਮ ਭੁੱਲਰ ਨੇ ਗਾਇਕੀ ਦੇ ਸਫਰ ਦੀ ਸ਼ੁਰੂਆਤ ਤੋਂ ਹੀ ਦਰਸ਼ਕਾਂ ਦੇ ਪਿਆਰ ਦਾ ਨਿੱਘ ਮਾਣਿਆ ਹੈ। ਗੁਰਨਾਮ ਭੁੱਲਰ ਦਾ ਨਵਾਂ ਗੀਤ 'ਜਿੰਨਾ ਤੇਰਾ ਮੈਂ ਕਰਦਾ' 13 ਫਰਵਰੀ ਨੂੰ ਯੂ.ਟਿਊਬ 'ਤੇ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਸੰਗੀਤ ਕਿੱਕ ਮਾਸਟਰਸ ਨੇ ਦਿੱਤਾ ਹੈ। ਇਸ ਗੀਤ ਦੇ ਬੋਲ ਗੈਰੀ ਨੇ ਲਿਖੇ ਹਨ। ਇਸ ਗੀਤ ਦਾ ਨਿਰਮਾਣ ਜਗਜੀਤ ਪਾਲ ਸਿੰਘ ਨੇ ਕੀਤਾ ਹੈ ਅਤੇ ਲੇਬਲ ਜੱਸ ਰਿਕਾਰਡਜ਼ ਦਾ ਹੈ। ਇਸ ਗੀਤ ਨੂੰ ਦਰਸ਼ਕਾਂ ਦਾ ਭਰਵਾਂ ਪਿਆਰ ਮਿਲ ਰਿਹਾ ਹੈ। ਉਨ੍ਹਾਂ ਦੇ ਇਸ ਗੀਤ ਦੀ ਮਿਆਦ 3 ਮਿੰਟ 57 ਸੈਕਿੰਡ ਦਾ ਹੈ।
ਜ਼ਿਕਰਯੋਗ ਹੈ ਕਿ, ਗੁਰਨਾਮ ਭੁੱਲਰ ਦੇ ਨਵੇਂ 'ਜਿੰਨਾ ਤੇਰਾ ਮੈਂ ਕਰਦੀ' ਗੀਤ 'ਚ ਪਿਆਰ ਦੀ ਗੱਲ ਕੀਤੀ ਗਈ। ਇਸ ਗੀਤ ਨੂੰ ਗੁਰਨਾਮ ਭੁੱਲਰ ਨੇ ਆਪਣੀ ਸੁਰੀਲੀ ਅਵਾਜ਼'ਚ ਗਾਇਆ ਹੈ। ਗੁਰਨਾਮ ਭੁੱਲਰ ਨੇ ਇਸ ਤੋਂ ਪਹਿਲਾਂ 'ਰੱਖੀ ਪਿਆਰ ਨਾਲ', 'ਗੋਰੀਆ ਨਾਲ ਗੇਰੇ', 'ਜੋਰ', 'ਚਰਚੇ ਮੁਟਿਆਰਾਂ ਦੇ' ਆਦਿ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ।

Tags: Gurnam BhullarJinna Tera Main Kardiਗੁਰਨਾਮ ਭੁੱਲਰਜਿੰਨਾ ਤੇਰਾ ਮੈਂ ਕਰਦੀ