FacebookTwitterg+Mail

ਗੁਰਨਾਮ ਭੁੱਲਰ ਦੇ ਸਿੰਗਲ ਟਰੈਕ 'ਜਿੰਨਾ ਤੇਰਾ ਮੈਂ ਕਰਦੀ' ਨੂੰ ਸ੍ਰੋਤਿਆਂ ਦਾ ਮਿਲ ਰਿਹੈ ਭਰਵਾਂ ਹੁੰਗਾਰਾ

21 May, 2017 01:23:31 PM

ਜਲੰਧਰ— 'ਰੱਖ ਲਈ ਪਿਆਰ ਨਾਲ ਜਿਵੇਂ ਮਰਜ਼ੀ' ਸਿੰਗਲ ਟਰੈਕ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲਾ ਗਾਇਕ ਗੁਰਨਾਮ ਭੁੱਲਰ ਦੇ ਸਿੰਗਲ ਟਰੈਕ 'ਜਿੰਨਾ ਤੇਰਾ ਮੈਂ ਕਰਦੀ 'ਦੇ ਵੀਡੀਓ ਨੂੰ ਯੂ-ਟਿਊਬ 'ਤੇ 19 ਲੱਖ ਤੋਂ ਜ਼ਿਆਦਾ ਦਰਸ਼ਕਾਂ ਨੇ ਦੇਖਿਆ। ਜਾਣਕਾਰੀ ਦਿੰਦਿਆਂ ਪੇਸ਼ਕਾਰ ਜਸਵੀਰ ਪਾਲ ਸਿੰਘ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਜੱਸ ਰਿਕਾਰਡਸ ਵੱਲੋਂ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਮਿਊਜ਼ਿਕ ਮਿਕਸ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਮਲਬੱਧ ਕੀਤਾ ਹੈ ਗੈਰੀ ਵਾਂਦਰ ਨੇ। ਇਸ ਸਿੰਗਲ ਟਰੈਕ ਦਾ ਵੀਡੀਓ ਬੀ-ਟੂ ਗੈਦਰ ਵੱਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਚੱਲ ਰਿਹਾ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।


Tags: Gurnam BhullarJinna Tera Main KardiGarry Vanderਗੁਰਨਾਮ ਭੁੱਲਰ ਜਿੰਨਾ ਤੇਰਾ ਮੈਂ ਕਰਦੀਗੈਰੀ ਵਾਂਦਰ