FacebookTwitterg+Mail

ਗੁਰਸੇਵਕ ਢਿੱਲੋਂ ਦਾ 'ਗੈਂਗਸਟਰ ਸੀਨ' ਯੂਟਿਊਬ 'ਤੇ ਹੋ ਰਿਹਾ ਹੈ ਲੋਕਪ੍ਰਿਯ

22 April, 2017 10:21:40 AM
ਜਲੰਧਰ— ਪੰਜਾਬੀ ਗਾਇਕ ਗੁਰਸੇਵਕ ਢਿੱਲੋਂ ਦਾ ਹਾਲ ਹੀ 'ਚ ਨਵਾਂ ਗੀਤ 'ਗੈਂਗਸਟਰ ਸੀਨ' ਰਿਲੀਜ਼ ਹੋਇਆ ਹੈ। ਉਨ੍ਹਾਂ ਦੇ ਇਸ ਗੀਤ ਨੂੰ ਇੰਟਰਨੈੱਟ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਕਾਫੀ ਸ਼ਾਨਦਾਰ ਤਰੀਕੇ ਨਾਲ ਪੇਸ਼ ਕੀਤਾ ਗਿਆ। ਗੀਤ ਨੂੰ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ। ਇੰਟਰਨੈੱਟ 'ਤੇ ਇਸ ਗੀਤ ਨੂੰ 7 ਲੱਖ ਤੋਂ ਵੀ ਵੱਧ ਦੇਖਿਆ ਗਿਆ। ਜੇਕਰ ਅਸੀਂ ਵਿਊਜ਼ ਨੂੰ ਦੇਖੀਏ ਤਾਂ ਦਰਸ਼ਕਾਂ ਵਲੋਂ ਇਸ ਗੀਤ ਕਾਫੀ ਵਧੀਆ ਰਿਸਪਾਂਸ ਮਿਲ ਰਿਹਾ ਹੈ। ਤਿੰਨ ਦਿਨ੍ਹਾਂ 'ਚ ਇਹ ਗੀਤ 760,726 ਤੋਂ ਵੱਧ ਹੁਣ ਤੱਕ ਵਿਊਜ਼ ਲੈ ਚੁੱਕਾ ਹੈ।
ਦੱਸਣਾ ਚਾਹੁੰਦੇ ਹਾਂ ਕਿ ਉਨ੍ਹਾਂ ਵਲੋਂ ਪੇਸ਼ ਕੀਤੇ ਗਏ ਸਿੰਗਲ ਟਰੈਕ 'ਗੈਂਗਸਟਰ ਸੀਨ' ਦੇ ਬੋਲ ਕਰਨ ਔਜਲਾ ਨੇ ਲਿਖੇ ਹਨ। ਇਸ ਗੀਤ ਨੂੰ ਸੰਗੀਤ ਦੀਪ ਜ਼ੰਡੂ ਨੇ ਦਿੱਤਾ ਹੈ। ਜੇਕਰ ਵੀਡੀਓ ਦੀ ਗੱਲ ਕਰੀਏ ਤਾਂ ਇਸ ਦੇ ਵੀਡੀਓ ਨਿਰਦੇਸ਼ਨ ਸੁੱਖ ਸੰਘੇੜਾ ਦਾ ਹੈ ਅਤੇ ਲੈਬਲ ਬੂਮਬਾਕਸ ਮਿਊਜ਼ਿਕ ਦਾ ਹੈ।

Tags: Gursewak DhillonGangster Sceneyoutubereleaseਗੁਰਸੇਵਕ ਢਿੱਲੋਂਗੈਂਗਸਟਰ ਸੀਨਯੂਟਿਊਬ