FacebookTwitterg+Mail

'ਹਾਫ ਗਰਲਫਰੈਂਡ' ਦੇ ਟਰੇਲਰ 'ਚ ਅਰਜੁਨ-ਸ਼ਰਧਾ ਵੱਖਰੇ ਅੰਦਾਜ਼ 'ਚ ਆਏ ਨਜ਼ਰ

10 April, 2017 08:04:13 AM

ਮੁੰਬਈ— ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਅਤੇ ਬਾਲੀਵੁੱਡ ਅਭਿਨੇਤਰੀ ਸ਼ਰਧਾ ਕਪੂਰ ਦੀ ਫਿਲਮ 'ਹਾਫ ਗਰਲਫਰੈਂਡ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਚੇਤਨ ਭਗਤ ਦਾ ਮਸ਼ਹੂਰ ਨਾਵਲ 'ਹਾਫ ਗਰਲਫਰੈਂਡ' 'ਤੇ ਆਧਾਰਿਤ ਫਿਲਮ ਨੂੰ ਪ੍ਰਸ਼ੰਸਕਾਂ ਲਈ ਸਿਨੇਮਾਘਰਾਂ 'ਚ ਜਲਦ ਹੀ ਰਿਲੀਜ਼ ਕੀਤਾ ਜਾ ਰਿਹਾ ਹੈ। ਮੋਹਿਤ ਸੂਰੀ ਦੇ ਨਿਰਦੇਸ਼ਕ 'ਚ ਬਣੀ ਫਿਲਮ ਦੇ ਟਰੇਲਰ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਫਿਲਮ 'ਚ ਰੋਮਾਂਸ ਤੋਂ ਇਲਾਵਾ ਮਿਊਜਿਕ ਵੀ ਕਾਫੀ ਜਬਰਦਸਤ ਲੱਗ ਰਿਹਾ ਹੈ।

ਜ਼ਿਕਰਯੋਗ ਹੈ ਕਿ 'ਹਾਫ ਗਰਲਫਰੈਂਡ' ਫਿਲਮ ਇਕ ਬਿਹਾਰੀ ਲੜਕੇ ਦੀ ਕਹਾਣੀ ਹੈ ਜਿਸ ਨੂੰ ਕਾਲਜ 'ਚ ਇਕ ਦਿਲੀ ਦੀ ਲੜਕੀ ਨਾਲ ਪਿਆਰ ਹੋ ਜਾਂਦਾ ਹੈ। ਦੋਵਾਂ ਦੇ ਪਿਆਰ 'ਚ ਬਹੁਤ ਸਾਰੇ ਮੋੜ ਆਉਂਦੇ ਹਨ। ਅਰਜੁਨ ਕਪੂਰ ਅਤੇ ਸ਼ਰਧਾ ਕਪੂਰ ਸਟਾਰਰ ਫਿਲਮ ਨੂੰ ਸਿਨੇਮਾਘਰਾਂ 'ਚ 19 ਮਈ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।


Tags: Half Girlfriend Arjun Kapoor Shraddha Kapoor romantic ਅਰਜੁਨ ਕਪੂਰ ਸ਼ਰਧਾ ਕਪੂਰ