FacebookTwitterg+Mail

'ਹਾਫ ਗਰਲਫਰੈਂਡ' ਦਾ ਫਰਸਟ ਲੁੱਕ ਰਿਲੀਜ਼, ਮੀਂਹ 'ਚ ਰੋਮਾਂਸ ਕਰਦੇ ਨਜ਼ਰ ਆਏ ਅਰਜੁਨ-ਸ਼ਰਧਾ

half girlfriend first look
28 March, 2017 05:00:14 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਸ਼ਰਧਾ ਕਪੂਰ ਤੇ ਅਰਜੁਨ ਕਪੂਰ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ 'ਹਾਫ ਗਰਲਫਰੈਂਡ' ਦਾ ਫਰਸਟ ਲੁੱਕ ਰਿਲੀਜ਼ ਹੋ ਗਿਆ ਹੈ। ਇਸ 'ਚ ਅਰਜੁਨ ਤੇ ਸ਼ਰਧਾ ਮੀਂਹ 'ਚ ਇਕੱਠੇ ਹੱਥ ਫੜੀ ਰੋਮਾਂਟਿਕ ਅੰਦਾਜ਼ 'ਚ ਖੜ੍ਹੇ ਦਿਖਾਈ ਦੇ ਰਹੇ ਹਨ। ਇਹ ਲੁੱਕ ਦੇਖ ਕੇ ਤਾਂ ਫੈਨਜ਼ ਨੂੰ ਬੇਸਬਰੀ ਨਾਲ ਇਸ ਫਿਲਮ ਦਾ ਇੰਤਜ਼ਾਰ ਹੋਵੇਗਾ ਪਰ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਸ਼ਰਧਾ ਕਪੂਰ ਮੀਂਹ 'ਚ ਰੋਮਾਂਟਿਕ ਅੰਦਾਜ਼ 'ਚ ਦਿਖਣ ਵਾਲੀ ਹੈ। ਇਸ ਤੋਂ ਪਹਿਲਾਂ 'ਆਸ਼ਿਕੀ 2' 'ਚ ਆਦਿੱਤਿਆ ਰਾਏ ਕਪੂਰ ਨਾਲ ਤੇ 'ਬਾਗ਼ੀ' ਫਿਲਮ 'ਚ ਟਾਈਗਰ ਸ਼ਰਾਫ ਨਾਲ ਸ਼ਰਧਾ ਮੀਂਹ 'ਚ ਰੋਮਾਂਸ ਕਰਦੀ ਦਿਖ ਚੁੱਕੀ ਹੈ।
'ਹਾਫ ਗਰਲਫਰੈਂਡ' ਚੇਤਨ ਭਗਤ ਦੇ ਨਾਵਲ ਦਾ ਫਿਲਮੀ ਰੂਪ ਹੈ। ਇਹ ਦੂਜੀ ਵਾਰ ਹੋਵੇਗਾ, ਜਦੋਂ ਅਰਜੁਨ, ਚੇਤਨ ਭਗਤ ਦੇ ਨਾਵਲ 'ਤੇ ਬਣੀ ਫਿਲਮ 'ਚ ਦਿਖਾਈ ਦੇਣਗੇ। ਇਸ ਤੋਂ ਪਹਿਲਾਂ ਸਾਲ 2014 'ਚ ਉਹ '2 ਸਟੇਟਸ' 'ਚ ਵੀ ਨਜ਼ਰ ਆ ਚੁੱਕੇ ਹਨ, ਜੋ ਚੇਤਨ ਭਗਤ ਦੇ ਨਾਵਲ ਦਾ ਫਿਲਮੀ ਰੂਪ ਹੈ। ਮੋਹਿਤ ਸੂਰੀ ਨਿਰਦੇਸ਼ਿਤ 'ਹਾਫ ਗਰਲਫਰੈਂਡ' ਇਸੇ ਸਾਲ 19 ਮਈ ਨੂੰ ਰਿਲੀਜ਼ ਹੋਵੇਗੀ।

Tags: Half Girlfriend Arjun Kapoor Shraddha Kapoor ਹਾਫ ਗਰਲਫਰੈਂਡ ਅਰਜੁਨ ਕਪੂਰ ਸ਼ਰਧਾ ਕਪੂਰ