FacebookTwitterg+Mail

ਵੱਖ-ਵੱਖ ਮਹਾਦੀਪਾਂ 'ਚ ਦੋ ਕੈਰੀਅਰ ਸੰਭਾਲਣੇ ਚੁਣੌਤੀਪੂਰਨ ਹਨ : ਪ੍ਰਿਯੰਕਾ

handling two careers in two continents is difficult says priyanka
19 August, 2016 02:40:51 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਮੰਨਣਾ ਹੈ ਕਿ 2 ਮਹਾਦੀਪਾਂ 'ਚ ਦੋ ਕੈਰੀਅਰ ਸੰਭਾਲਣੇ ਚੁਣੌਤੀ ਭਰਿਆ ਕੰਮ ਹੈ। ਉਨ੍ਹਾਂ ਅਨੁਸਾਰ ਉਹ ਹੋਰ ਸੰਗੀਤ ਰਚਨਾ ਚਾਹੁੰਦੀ ਹੈ ਪਰ ਮੁਸ਼ਕਿਲ ਹੈ ਕਿ ਉਹ ਇਸ ਲਈ ਸਮਾਂ ਨਹੀਂ ਕੱਢ ਪਾਉਂਦੀ ਹੈ। ਉਨ੍ਹਾਂ ਨੇ ਕਿਹਾ ਹੈ, '' ਦੋ ਮਹਾਦੀਪਾਂ 'ਚ ਦੋ ਕੈਰੀਅਰ ਸੰਭਾਲਣਾ ਬਹੁਤ ਔਖਾ ਹੈ। ਅਮਰੀਕੀ ਸੀਰੀਅਲ 'ਕਵਾਂਟਿਕੋ' ਦੌਰਾਨ ਦਸੰਬਰ 'ਚ ਰਿਲੀਜ਼ ਹੋਈ ਮੇਰੀ ਹਿੰਦੀ ਫਿਲਮ 'ਬਾਜੀਰਾਵ ਮਸਤਾਨੀ' ਅਤੇ ਹਾਲੀਵੁੱਡ ਫਿਲਮ 'ਬੇਵਾਚ' ਦੀ ਸ਼ੂਟਿੰਗ ਕੀਤੀ ਸੀ। 'ਬੇਵਾਚ' ਅਗਲੇ ਸਾਲ ਰਿਲੀਜ਼ ਹੋਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ, ''ਮੈਂ ਸੀਰੀਅਲ 'ਕਵਾਂਟਿਕੋ' ਦੇ ਪਹਿਲੇ ਐਡੀਸ਼ਨ ਦੀ ਸ਼ੂਟਿੰਗ ਦੌਰਾਨ, ਇਨ੍ਹਾਂ ਦੋਹਾਂ ਦੀ ਸ਼ੂਟਿੰਗ ਕੀਤੀ ਸੀ। ਇਸ ਲਈ ਸਭ ਦੇ ਵਿਚਾਲੇ ਸੰਗੀਤ ਤਿਆਰ ਕਰਨਾ ਮੁਸ਼ਕਿਲ ਸੀ। ਮੇਰੇ ਕੋਲ ਸਮਾਂ ਨਹੀਂ ਸੀ। ਸੰਗੀਤ ਜਗਤ ਦੇ ਆਪਣੇ ਥੋੜੇ ਜਿਹੇ ਸਮੇਂ ਕਾਰਨ ਮੈਂ ਕਈ ਸ਼ਾਨਦਾਰ ਸੰਗੀਤਕਾਰਾਂ ਨੂੰ ਮਿਲੀ। ਮੈਨੂੰ ਲੱਗਦਾ ਹੈ ਕਿ ਮੈਂ ਸੰਗੀਤ ਦੇ ਖੇਤਰ 'ਚ ਕੰਮ ਇਸ ਲਈ ਕੀਤਾ ਹੈ ਕਿਉਂਕਿ ਮੈਨੂੰ ਸੰਗੀਤਕਾਰ ਪਸੰਦ ਹੈ।''
ਸੀਰੀਅਲ 'ਕਵਾਂਟਿਕੋ' ਦੇ ਪਹਿਲੇ ਐਡੀਸ਼ਨ 'ਚ 'ਐਲੇਕਸ' ਦੀ ਭੂਮਿਕਾ ਨਾਲ ਵਿਸ਼ਵ ਭਰ 'ਚ ਪ੍ਰਿਯੰਕਾ ਪ੍ਰਸਿੱਧੀ ਹਾਸਲ ਕਰ ਚੁੱਕੀ ਹੈ। ਜਲਦੀ ਹੀ ਉਹ 'ਯੂਨਾਈਟਿਡ ਨੇਸ਼ਨਜ਼ ਗਲੋਬਲ ਸਿਟੀਜ਼ਨ ਫੈਸਟੀਵਲ' ਦੀ ਮੇਜ਼ਬਾਨੀ ਕਰਦੇ ਵੀ ਨਜ਼ਰ ਆਉਣਗੇ। ਫਿਲਹਾਲ ਉਹ 'ਕਵਾਂਟਿਕੋ' ਦੇ ਦੂਜੇ ਐਡੀਸ਼ਨ ਦੀ ਸ਼ੂਟਿੰਗ 'ਚ ਰੁਝੀ ਹੋਈ ਹੈ।
ਜ਼ਿਕਰਯੋਗ ਹੈ ਕਿ 'ਕਵਾਂਟਿਕੋ' ਦਾ ਪਹਿਲਾਂ ਐਡੀਸ਼ਨ ਬਹੁਤ ਸਫਲ ਰਿਹਾ ਸੀ ਅਤੇ ਪ੍ਰਿਯੰਕਾ ਦੀ ਵੀ ਬਹੁਤ ਤਾਰੀਫ ਕੀਤੀ ਗਈ ਸੀ। ਕਈ ਹੋਰ ਪੁਰਸਕਾਰਾਂ ਤੋਂ ਬਿਨ੍ਹਾਂ ਉਨ੍ਹਾਂ ਨੇ ਅਮਰੀਕਾ 'ਚ ਹੀ ਇਕ ਹੋਰ ਮੰਨੇ-ਪ੍ਰਮੰਨੇ 'ਪੀਪਲਜ਼ ਚੁਆਇਸ ਪੁਰਸਕਾਰ' ਨੂੰ ਵੀ ਜਿੱਤ ਚੁੱਕੀ ਹੈ।


Tags: ਪ੍ਰਿਯੰਕਾਦੋਕੈਰੀਅਰਚੁਣੌਤੀਪੂਰਨPriyankatwo careersdifficult