FacebookTwitterg+Mail

ਪੰਕਜ ਉਧਾਸ ਦੇ 'ਏ ਫੈਸਟੀਵਲ ਆਫ ਗਜ਼ਲਜ਼' ਨੂੰ ਹੰਗਾਮਾ ਨੇ ਲਿਆ

hangama took pankaj uddas s a festival of gazals
05 August, 2016 07:47:30 AM


ਮੁੰਬਈ— ਭਾਰਤ ਦੀ ਮਸ਼ਹੂਰ ਡਿਜੀਟਲ ਮਨੋਰੰਜਨ ਕੰਪਨੀ ਹੰਗਾਮਾ ਨੇ ਖਪਤਕਾਰਾਂ ਦਾ ਸੰਗੀਤ ਭਰਪੂਰ ਵਿਲੱਖਣ ਖਜ਼ਾਨਾ-ਏ- ਫੈਸਟੀਵਲ ਆਫ ਗਜ਼ਲ ਨਾਲ ਮਨੋਰੰਜਨ ਕੀਤਾ। ਆਪਣੀ 15ਵੀਂ ਵਰ੍ਹੇਗੰਢ ਨੂੰ ਮਨਾਉਂਦੇ ਹੋਏ ਇਹ ਪ੍ਰੋਗਰਾਮ ਕੈਂਸਰ ਪੇਸ਼ੈਂਟਸ ਐਂਡ ਐਸੋਸੀਏਸ਼ਨ ਅਤੇ ਪੇਰੈਂਟਸ ਐਸੋਸੀਏਸ਼ਨ ਥੈਲੇਸੇਮਿਕ ਯੂਨਿਟ ਟਰੱਸਟ ਮੁੰਬਈ ਨੂੰ ਸਹਿਯੋਗ ਕਰਦਾ ਹੈ। ਦੋ ਦਿਨ ਚੱਲੇ ਇਸ ਕੰਸਰਟ ਵਿਚ ਅਨੂਪ ਜਲੋਟਾ, ਤਲਤ ਅਜੀਜ, ਰੇਖਾ ਭਾਰਦਵਾਜ, ਭੁਪਿੰਦਰ ਅਤੇ ਮਿਤਾਲੀ ਸਿੰਘ, ਪਿਨਾਜ ਮਸਾਨੀ, ਰਾਜ ਕੁਮਾਰ ਰਿਜਵੀ, ਸੁਰੇਸ਼ ਵਾਡੇਕਰ, ਅਨੁਰਾਧਾ ਪੌਡਵਾਲ ਅਤੇ ਕਵਿਤਾ ਪੌਡਵਾਲ ਨਾਲ ਹੋਰਾਂ ਨੇ ਇਸ ਮਹਾਨ ਟੀਚੇ ਲਈ ਆਪਣਾ ਸਹਿਯੋਗ ਦਿੱਤਾ। ਇਸ ਕੰਸਰਟ ਦਾ ਵਿਸ਼ਾ ਸੈਲੇਬ੍ਰੇਸ਼ਨਸ ਐਂਡ ਨੋਸਟਾਲਗੀਆ-ਬੈਸਟ ਆਫ 14 ਈਅਰਸ ਸੀ, ਜਿਸ ਵਿਚ ਬੀਤੇ ਸਾਲਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ।
ਹੰਗਾਮਾ ਨਾਲ ਹਿੱਸੇਦਾਰੀ 'ਤੇ ਬੋਲਦਿਆਂ ਪੰਕਜ ਉਧਾਸ ਨੇ ਕਿਹਾ ਕਿ ਖਜ਼ਾਨਾ ਅਤੇ ਹੰਗਾਮਾ ਦਾ ਗੱਠਜੋੜ ਬੇਮਿਸਾਲ ਹੈ। ਇਸ ਨਾਲ ਅਸੀਂ ਗਜ਼ਲ ਅਤੇ ਗਜ਼ਲ ਗਾਇਕੀ ਨੂੰ ਇਕ ਨਵੇਂ ਪੱਧਰ 'ਤੇ ਲੈ ਜਾਵਾਂਗੇ। ਹੰਗਾਮਾ ਭਾਰਤ ਦੀ ਸਭ ਤੋਂ ਵੱਡੀ ਡਿਜੀਟਲ ਕੰਪਨੀ ਹੈ ਅਤੇ ਸੰਗੀਤ, ਮੂਵੀਜ਼, ਵੀਡੀਓ ਅਤੇ ਖੇਡਾਂ ਵਿਚ ਸਫਲ ਸੇਵਾਵਾਂ ਪ੍ਰਦਾਨ ਕਰਦੀ ਹੈ।


Tags: ਪੰਕਜ ਉਧਾਸਹੰਗਾਮਾਏ ਫੈਸਟੀਵਲ ਆਫ ਗਜ਼ਲਜ਼A Festival of gazalshangamaPankaj uddas